Recently, I got scammed by this scam casino. At first, everything looked legitimate but once I deposited a larger amount and tried to withdraw my winnings i got scammed.

ਰੰਗ ਬਾਬਾ | Rang Baba

ਰੰਗ ਬਾਬਾ

ਰੰਗ ਬਾਬਾ, ਰੰਗ ਬਾਬਾ,
ਸਾਨੂੰ, ਆਪਣਿਆਂ ਰੰਗਾਂ ਵਿੱਚ, ਰੰਗ ਬਾਬਾ ll
ਦੁੱਖ, ਤੈਨੂੰ ਅਸੀਂ ਕਹਿਣਾ, ਤੇਰੇ, ਚਰਨਾਂ ਚ ਰਹਿਣਾ ll
ਤੂੰ ਵੀ ਭਗਤਾਂ ਦੇ ਰਹੀਂ, ਅੰਗ ਸੰਗ ਬਾਬਾ,
ਰੰਗ ਬਾਬਾ, ਰੰਗ ਬਾਬਾ,
ਸਾਨੂੰ, ਆਪਣਿਆਂ ਰੰਗਾਂ ਵਿੱਚ, ਰੰਗ ਬਾਬਾ ll

ਮੋਰ ਤੇ ਸਵਾਰ ਹੋ ਕੇ, ਦਰਸ਼ ਦਿਖਾ ਦਿਓ,
ਆਪਣਿਆਂ ਭਗਤਾਂ ਦੀ, “ਚਿੰਤਾ ਮਿਟਾ ਦਿਓ” ll
ਤੇਰੇ, ਨਾਮ ਨੂੰ ਧਿਆਈਏ, ਸਦਾ, ਗੁਣ ਤੇਰੇ ਗਾਈਏ ll,
ਚਾਹਰ, ਮਸਤੀ ਦੇ ਕਰ ਦੇ, ਮਲੰਗ ਬਾਬਾ,
ਰੰਗ ਬਾਬਾ, ਰੰਗ ਬਾਬਾ,
ਸਾਨੂੰ, ਆਪਣਿਆਂ ਰੰਗਾਂ ਵਿੱਚ, ਰੰਗ ਬਾਬਾ ll

ਸਲੇਰਨ ਧਾਮ ਵਿੱਚ, ਜੋਗੀ ਕੁੱਲੀ ਪਾਈ ਏ,
ਕੁੱਲੀ ਵਿੱਚ ਜੋਤ ਤੇਰੇ, “ਨਾਮ ਦੀ ਜਗਾਈ ਏ” ll
ਤੇਰਾ, ਮੱਲ੍ਹਿਆ ਦ੍ਵਾਰਾ, ਸਾਡਾ, ਤੂੰ ਹੀ ਆ ਸਹਾਰਾ ll
ਧੂਣਾ, ਭਗਤਾਂ ਨੇ ਕੀਤਾ, ਪ੍ਰਚੰਡ ਬਾਬਾ,
ਰੰਗ ਬਾਬਾ, ਰੰਗ ਬਾਬਾ,
ਸਾਨੂੰ, ਆਪਣਿਆਂ ਰੰਗਾਂ ਵਿੱਚ, ਰੰਗ ਬਾਬਾ ll

ਸੋਹਣੇ ਸੋਹਣੇ ਝੰਡੇ ਤੇਰੀ, ਗੁਫ਼ਾ ਉੱਤੇ ਝੁੱਲਦੇ,
ਤਾਰ ਤੇ ਚਮਨ ਜੇਹੇ, “ਗਲ੍ਹੀਆਂ ਚ ਰੁੱਲ੍ਹਦੇ” ll
ਸੋਹਣਾ, ਰਤਨੋ ਦਾ ਪਾਲੀ, ਲੱਖਾਂ, ਤਾਰ ਤੇ ਸਵਾਲੀ ll
ਦਾਤਾਂ, ਸਭਨਾਂ ਨੂੰ ਰਿਹਾ ਏਂ, ਵੰਡ ਬਾਬਾ,
ਰੰਗ ਬਾਬਾ, ਰੰਗ ਬਾਬਾ,
ਸਾਨੂੰ, ਆਪਣਿਆਂ ਰੰਗਾਂ ਵਿੱਚ, ਰੰਗ ਬਾਬਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Leave a comment