O Saiyan Mere
( ਔਖੇ ਸੌਖੇ ਰਾਹਾਂ ‘ਚੋਂ, ਕਢਾਈਂ ਮੇਰੇ ਮਾਲਕਾ,
ਸਦਾ ਹੱਕ ਸੱਚ ਦੀ, ਖਵਾਈਂ ਮੇਰੇ ਮਾਲਕਾ l
ਪਿੱਛੇ ਪਛਤਾਉਣਾ ਪਵੇ, ਪਾ ਕੇ ਨੀਵੀਂ ਜਿਸ ਤੋਂ,
ਕੋਈ ਐਸਾ ਕੰਮ ਨਾ, ਕਰਾਈਂ ਮੇਰੇ ਮਾਲਕਾ ll )
ਓ ਸਾਈਂਆਂ ਮੇਰੇ, ਕਲਮ ਹੱਥ ਤੇਰੇ,
ਤੂੰ ਸੋਹਣੇ ਸੋਹਣੇ, ਲੇਖ਼ ਲਿਖ ਦੇ l
ਓ ਸਤਿਗੁਰੂ ਮੇਰੇ, ਕਲਮ ਹੱਥ ਤੇਰੇ,
ਤੂੰ ਸੋਹਣੇ ਸੋਹਣੇ, ਲੇਖ਼ ਲਿਖ ਦੇ l
ਓ ਸਾਈਂਆਂ ਮੇਰੇ, ਕਲਮ ਹੱਥ ਤੇਰੇ,
ਤੂੰ ਸੋਹਣੇ ਸੋਹਣੇ, ਲੇਖ਼ ਲਿਖ ਦੇ l
ਮੇਰੇ ਲਿੱਖ ਦੇ ਤੂੰ, ਲੇਖ਼ ਵੇ ਲਿਖਾਰੀਆ l
ਰੰਗ ਲੇਖਾਂ ਵਿੱਚ, ਭਰ ਦੇ ਲਲਾਰੀਆ ll
ਓ ਸਾਈਂਆਂ ਮੇਰੇ, ਮੈਂ ਆਵਾਂ ਦਰ ਤੇਰੇ,
ਤੂੰ ਸੋਹਣੇ ਸੋਹਣੇ, ਲੇਖ਼ ਲਿਖ ਦੇ,,,
ਓ ਸਾਈਂਆਂ ਮੇਰੇ, ਕਲਮ ਹੱਥ ਤੇਰੇ,,,,,,,,F
ਕਿਸੇ ਹੋਰ ਮੈਂ ਲਿਖਾਰੀ ਤੋਂ ਲਿਖਾਣਾ ਨਹੀਂ l
ਹੋ ਤੇਰਾ ਲਿਖਿਆਂ ਤਾਂ, ਕਿਸੇ ਨੇ ਮਿਟਾਣਾ ਨਹੀਂ ll
ਓ ਸਾਈਂਆਂ ਮੇਰੇ, ਮੈਂ ਆਵਾਂ ਦਰ ਤੇਰੇ,
ਤੂੰ ਸੋਹਣੇ ਸੋਹਣੇ, ਲੇਖ਼ ਲਿਖ ਦੇ,,,
ਓ ਸਾਈਂਆਂ ਮੇਰੇ, ਕਲਮ ਹੱਥ ਤੇਰੇ,,,,,,,,F
ਤੂੰ ਤਾਂ ਦਿਲਾਂ ਦੀਆਂ, ਜਾਣੇ ਸਾਈਂਆਂ ਮੇਰਿਆ l
ਹੋ ਚੰਗੇ ਮਾੜ੍ਹੇ ਨੂੰ, ਪਛਾਣੇ ਸਾਈਂਆਂ ਮੇਰਿਆ ll
ਓ ਸਾਈਂਆਂ ਮੇਰੇ, ਕਲਮ ਹੱਥ ਤੇਰੇ,
ਤੂੰ ਸੋਹਣੇ ਸੋਹਣੇ, ਲੇਖ਼ ਲਿਖ ਦੇ,,,
ਓ ਸਾਈਂਆਂ ਮੇਰੇ, ਕਲਮ ਹੱਥ ਤੇਰੇ,,,,,,,,F

मैं हेमानंद शास्त्री, एक साधारण भक्त और सनातन धर्म का सेवक हूँ। मेरा उद्देश्य धर्म, भक्ति और आध्यात्मिकता के रहस्यों को सरल भाषा में भक्तों तक पहुँचाना है। शनि देव, बालाजी, हनुमान जी, शिव जी, श्री कृष्ण और अन्य देवी-देवताओं की महिमा का वर्णन करना मेरे लिए केवल लेखन नहीं, बल्कि एक आध्यात्मिक साधना है। मैं अपने लेखों के माध्यम से पूजन विधि, मंत्र, स्तोत्र, आरती और धार्मिक ग्रंथों का सार भक्तों तक पहुँचाने का प्रयास करता हूँ। जय सनातन धर्म