Recently, I got scammed by this scam casino. At first, everything looked legitimate but once I deposited a larger amount and tried to withdraw my winnings i got scammed.

ਤੇਰੇ ਦਿੱਤੇ ਪੈਸੇ | Tere Ditte Paise

ਤੇਰੇ ਦਿੱਤੇ ਪੈਸੇ

ਤੜ੍ਹਕੇ ਉੱਠ ਕੇ, ਤੇਰਾ ਮੰਦਿਰ, ਸਜਾ ਲਈਦਾ,
ਨਾਮ ਤੇਰੇ ਦਾ, ਧੂਣਾ ਜੋਗੀਆ, ਲਾ ਲਈਦਾ ll
ਭਗਤਾਂ ਦੇ ਘਰ, ਸੁੱਖ ਵਰਸਾਉਂਦਾ, ਰਹੀ ਬਾਬਾ,
ਅਸੀਂ ਹਾਂ ਤੇਰੇ, ਸਾਡਾ ਹੋ ਕੇ, ਰਹੀਂ ਬਾਬਾ l
ਹਰ ਵੇਲੇ ਅਸੀਂ, ਤੇਰਾ ਸ਼ੁਕਰ, ਮਨਾਉਂਦੇ ਆਂ,
ਤੇਰੇ ਦਿੱਤੇ ਪੈਸੇ, ਖਰਚੀ ਜਾਂਦੇ ਆਂ ਬਾਬਾ ਜੀ ll

ਜਦ ਦਿਲ ਕਰਦਾ, ਗੁਫ਼ਾ ਤੇ ਆ ਕੇ, ਬਹਿ ਜਾਈਦਾ,
ਰੋਟ ਚੜ੍ਹ ਕੇ, ਦਿਲ ਵਾਲਾ ਦੁੱਖ, ਕਹਿ ਜਾਈਦਾ ll
ਮੁੱਕਣ ਕਦੇ ਨਾ, ਦੇਂਦਾ ਭਰੇ, ਖਜ਼ਾਨੇ ਆਂ,
ਤੇਰੇ ਦਿੱਤੇ ਪੈਸੇ, ਖਰਚੀ ਜਾਂਦੇ ਆਂ ਬਾਬਾ ਜੀ ll

ਕੰਮ ਸਾਡੇ, ਸਾਰੇ ਆਪੇ, ਹੋਈ ਜਾਂਦੇ ਆ,
“ਪਤਾ ਨੀ ਲੱਗਦਾ, ਪੈਸੇ ਕਿੱਥੋਂ, ਆਉਂਦੇ ਆ” l
ਜੇਠੇ, ਐਤਵਾਰ ਨੂੰ ਲੰਗਰ, ਲਾਉਂਦੇ ਆਂ,
ਤੇਰੇ ਦਿੱਤੇ ਪੈਸੇ, ਖਰਚੀ ਜਾਂਦੇ ਆਂ ਬਾਬਾ ਜੀ ll

ਭਰ ਭਰ ਝੋਲੀਆਂ, ਸਭ ਨੂੰ ਖਜ਼ਾਨੇ, ਦੇਈਂ ਬਾਬਾ,
ਸੋਹਣੀ ਕਹਿੰਦਾ, ਮੇਹਰਾਂ ਕਰਦਾ, ਰਹੀਂ ਬਾਬਾ ll
ਸੌਰਭ ਵਾਂਗੂ, ਹਰ ਪਲ ਨਾਮ, ਧਿਆਉਂਦੇ ਆਂ,
ਤੇਰੇ ਦਿੱਤੇ ਪੈਸੇ, ਖਰਚੀ ਜਾਂਦੇ ਆਂ ਬਾਬਾ ਜੀ l
ਤੇਰੇ ਦਿੱਤੇ ਪੈਸੇ, ਖਰਚੀ ਜਾਂਦੇ ਆਂ ਜੋਗੀਆ l
ਤੇਰੇ ਦਿੱਤੇ ਪੈਸੇ, ਖਰਚੀ ਜਾਂਦੇ ਆਂ,
ਅਪਲੋਡਰ- ਅਨਿਲਰਾਮੂਰਤੀਭੋਪਾਲ l

Leave a comment