Aayi Hai Shiv Raat
( ਸ਼ਿਵ ਸ਼ਿਵ ਜੱਪਦੀ, ਦੁਨੀਆਂ ਸਾਰੀ,
ਸ਼ਿਵ ਭੋਲਾ, ਮੇਰਾ ਭੰਡਾਰੀ l
^ਮਾਂ ਗੌਰਾਂ ਨਾਲ, ਵਿਆਹ ਰਚਾਇਆ,
ਤਿੰਨਾਂ ਲੋਕਾਂ ਦਾ, ਨਾਥ ਤ੍ਰਿਪੁਰਾਰੀ ll )
ਆਈ ਹੈ ਸ਼ਿਵਰਾਤ, ਭੋਲੇ ਸ਼ੰਕਰ ਦੀ,
ਖੁਸ਼ ਹੈ ਕਾਇਨਾਤ, ਭੋਲੇ ਸ਼ੰਕਰ ਦੀ ll
*ਮੇਰੇ ਸ਼ੰਕਰ ਦੀ, ਭੋਲੇ ਸ਼ੰਕਰ ਦੀ,
ਭੋਲੇ ਸ਼ੰਕਰ ਦੀ,,,
ਆਈ ਹੈ ਸ਼ਿਵਰਾਤ,,,,,,,,,,,,,,,,,
ਦੁਲਹਾ ਬਣਿਆ, ਡੰਮਰੂ ਵਾਲਾ l
ਗੱਲ ਵਿੱਚ ਪਾਏ, ਸੱਪਾਂ ਦੀ ਮਾਲਾ ll
ਆਈ, ਨੰਦੀ ਉੱਤੇ ਬਰਾਤ,
ਭੋਲੇ ਸ਼ੰਕਰ ਦੀ,
ਖੁਸ਼ ਹੈ ਕਾਇਨਾਤ, ਭੋਲੇ ਸ਼ੰਕਰ ਦੀ,,,
ਆਈ ਹੈ ਸ਼ਿਵਰਾਤ,,,,,,,,,,,,,,,,,F
ਸਾਰੇ ਬਾਰਾਤੀ, ਵੱਖਰੇ ਢੰਗ ਦੇ l
ਦੀਵਾਨੇ ਹੋਏ, ਮਸਤ ਮਲੰਗ ਦੇ ll
ਪੀ ਕੇ, ਭੰਗਾਂ ਦੀ ਸੌਗਾਤ,
ਭੋਲੇ ਸ਼ੰਕਰ ਦੀ,
ਖੁਸ਼ ਹੈ ਕਾਇਨਾਤ, ਭੋਲੇ ਸ਼ੰਕਰ ਦੀ,,,
ਆਈ ਹੈ ਸ਼ਿਵਰਾਤ,,,,,,,,,,,,,,,,,F
ਤਿੰਨ ਲੋਕ ਦਾ, ਰਾਜਾ ਸ਼ੰਕਰ l
ਉਮਾ ਪਤੀ, ਮਹਾਂਰਾਜਾ ਸ਼ੰਕਰ ll
ਸੰਦੀਪ ਵੀ, ਪਾ ਆਇਆ ਝਾਤ,
ਭੋਲੇ ਸ਼ੰਕਰ ਦੀ,
ਖੁਸ਼ ਹੈ ਕਾਇਨਾਤ, ਭੋਲੇ ਸ਼ੰਕਰ ਦੀ,,,
ਆਈ ਹੈ ਸ਼ਿਵਰਾਤ,,,,,,,,,,,,,,,,,F

मैं पंडित सत्य प्रकाश, सनातन धर्म का एक समर्पित साधक और श्री राम, लक्ष्मण जी, माता सीता और माँ सरस्वती की भक्ति में लीन एक सेवक हूँ। मेरा उद्देश्य इन दिव्य शक्तियों की महिमा को जन-जन तक पहुँचाना और भक्तों को उनके आशीर्वाद से जोड़ना है। मैं अपने लेखों के माध्यम से इन महान विभूतियों की कथाएँ, आरती, मंत्र, स्तोत्र और पूजन विधि को सरल भाषा में प्रस्तुत करता हूँ, ताकि हर भक्त अपने जीवन में इनकी कृपा का अनुभव कर सके।जय श्री राम View Profile