Meri Jindadi Charkha
ਮੇਰਾ ਮੁਰਸ਼ਿਦ ਯਾਰ,,,,,,,,, ,
ਮੇਰਾ ਮੁਰਸ਼ਿਦ ਯਾਰ, ਮੈਂ ਕਰਾਂ ਦੀਦਾਰ, ll
ਤੰਦ ਪਾਵਾਂ, ਬੇ-ਪ੍ਰਵਾਹੀਆਂ ਦਾ,
ਨੀ ਮੇਰੀ ਜਿੰਦੜੀ ਚਰਖ਼ਾ,,,
ਮੇਰੀ ਜਿੰਦੜੀ ਚਰਖ਼ਾ, ਮਾਹੀਆਂ ਦਾ,
ਮੇਰੀ ਜਿੰਦੜੀ ਚਰਖ਼ਾ, ਸਾਈਂਆਂ ਦਾ ll
ਮੇਰਾ ਮੁਰਸ਼ਿਦ ਯਾਰ,,,,,,,,,
ਯਾਰ ਰਾਜ਼ੀ, ਮੇਰਾ ਰੱਬ ਰਾਜ਼ੀ,
ਦੁਨੀਆਂ ਦੀ, ਪ੍ਰਵਾਹ ਕਾਹਦੀ l
ਮੈਂ ਓਹਦੀ, ਉਹ ਬਣ ਗਿਆ ਮੇਰਾ,
ਕੀ ਅਸੀਂ, ਕਰਨਾ ਕਾਜ਼ੀ l
ਮੁੱਲ ਪੈ ਗਿਆ, ਅੱਖੀਆਂ ਲਾਈਆਂ ਦਾ,
ਨੀ ਮੇਰੀ ਜਿੰਦੜੀ ਚਰਖ਼ਾ,,,
ਮੇਰੀ ਜਿੰਦੜੀ ਚਰਖ਼ਾ, ਮਾਹੀਆਂ ਦਾ,
ਮੇਰੀ ਜਿੰਦੜੀ ਚਰਖ਼ਾ, ਸਾਈਂਆਂ ਦਾ ll
ਮੇਰਾ ਮੁਰਸ਼ਿਦ ਯਾਰ,,,,,,,,,
ਦੁਨੀਆਂ ਉੱਠ, ਨਮਾਜ਼ਾਂ ਪੜ੍ਹਦੀ,
ਸਾਨੂੰ ਲੋਰ, ਸੱਜਣ ਦੀ ਚੜ੍ਹਦੀ l
ਤਾਂਹੀਓਂ ਤਾਂ, ਮੇਰੀ ਜਿੰਦੜੀ ਨਿੱਤ,
ਸਾਈਂ ਸਾਈਂ ਬੱਸ, ਰਹਿੰਦੀ ਕਰਦੀ l
ਹੱਥ ਸਿਰ ਤੇ, ਬਾਬੇ ਮਾਹੀਆਂ ਦਾ,
ਨੀ ਮੇਰੀ ਜਿੰਦੜੀ ਚਰਖ਼ਾ,,,
ਮੇਰੀ ਜਿੰਦੜੀ ਚਰਖ਼ਾ, ਮਾਹੀਆਂ ਦਾ,
ਮੇਰੀ ਜਿੰਦੜੀ ਚਰਖ਼ਾ, ਸਾਈਂਆਂ ਦਾ ll
ਮੇਰਾ ਮੁਰਸ਼ਿਦ ਯਾਰ,,,,,,,,,
ਜਦ ਕਿਤੇ ਓਹਦੀ, ਦੀਦ ਹੋ ਜਾਵੇ,
ਓਹ ਅੱਖੀਆਂ ਦੇ, ਕਰੀਬ ਹੋ ਜਾਵੇ l
ਫਿਰ ਮੈਂ ਪਾਣੀ, ਮੂੰਹ ਨੂੰ ਲਾਵਾਂ,
ਜਦ ਮੈਨੂੰ, ਓਹਦੀ ਈਦ ਹੋ ਜਾਵੇ l
ਇਸ ਹਿਜ਼ਰ ‘ਚ, ਦੌਰ ਦੁਹਾਈਆਂ ਦਾ,
ਨੀ ਮੇਰੀ ਜਿੰਦੜੀ ਚਰਖ਼ਾ,,,
ਮੇਰੀ ਜਿੰਦੜੀ ਚਰਖ਼ਾ, ਮਾਹੀਆਂ ਦਾ,
ਮੇਰੀ ਜਿੰਦੜੀ ਚਰਖ਼ਾ, ਸਾਈਂਆਂ ਦਾ ll
ਮੇਰਾ ਮੁਰਸ਼ਿਦ ਯਾਰ,,,,,,,,,
ਤੂੰਬਾ ਜਦ, ਫ਼ੱਖਰਾਂ ਦਾ ਵੱਜਦਾ,
ਲੱਖ ਵਾਰੀ ਜਿੰਦ ਕਰਦੀ ਸੱਜਦਾ
ਆਖੇ ਪਿੰਡ, ਰਸੌਲੀ ਵਾਲਾ,
ਯਾਰ ਮੇਰਾ, ਰੂਪ ਹੈ ਰੱਬ ਦਾ
ਰੈਂਪੀ ਭੁੱਲਿਆ ਰੰਗ, ਪੜ੍ਹਾਈਆਂ ਦਾ,
ਨੀ ਮੇਰੀ ਜਿੰਦੜੀ ਚਰਖ਼ਾ,,,
ਮੇਰੀ ਜਿੰਦੜੀ ਚਰਖ਼ਾ, ਮਾਹੀਆਂ ਦਾ,
ਮੇਰੀ ਜਿੰਦੜੀ ਚਰਖ਼ਾ, ਸਾਈਂਆਂ ਦਾ ll
ਮੇਰਾ ਮੁਰਸ਼ਿਦ ਯਾਰ*,,,,,,,,,

मैं हेमानंद शास्त्री, एक साधारण भक्त और सनातन धर्म का सेवक हूँ। मेरा उद्देश्य धर्म, भक्ति और आध्यात्मिकता के रहस्यों को सरल भाषा में भक्तों तक पहुँचाना है। शनि देव, बालाजी, हनुमान जी, शिव जी, श्री कृष्ण और अन्य देवी-देवताओं की महिमा का वर्णन करना मेरे लिए केवल लेखन नहीं, बल्कि एक आध्यात्मिक साधना है। मैं अपने लेखों के माध्यम से पूजन विधि, मंत्र, स्तोत्र, आरती और धार्मिक ग्रंथों का सार भक्तों तक पहुँचाने का प्रयास करता हूँ। जय सनातन धर्म