Sanu Apne Range De Vich Rang Jogiya Punjabi Bhajan
ਰੰਗ ਜੋਗੀਆ, ਤੂੰ ਰੰਗ ਰੰਗ ਜੋਗੀਆ,
ਸਾਨੂੰ, ਆਪਣੇ ਰੰਗਾਂ ਦੇ ਵਿੱਚ, ਰੰਗ ਜੋਗੀਆ ॥
ਧੂਣੇ ‘ਲਾ ਕੇ ਬਹਿ ਗਏ, ਦਰ ਦੇ ਪੁਜਾਰੀ ॥,
ਆਹ ਮਸਤ ਮਲੰਗ ਜੋਗੀਆ…
ਰੰਗ ਜੋਗੀਆ, ਤੂੰ ਰੰਗ…
ਖੜੀਆਂ, ਕਤਾਰਾਂ ਬੰਨ੍ਹ, ਦਰ ਉੱਤੇ ਟੋਲੀਆਂ ।
ਸਾਰੇ ਕਹਿਣ, ਜੋਗੀ ਨਾਲ, ਖੇਡਣੀਆਂ ਹੋਲੀਆਂ ॥
ਨਾਲੇ ‘ਕਰਨੀ, ਫ਼ੁੱਲਾਂ ਦੀ ਵਰਖਾ ॥,
ਸਾਡੇ ਕੋਲੋਂ ਲੰਘ ਜੋਗੀਆ…
ਰੰਗ ਜੋਗੀਆ, ਤੂੰ ਰੰਗ…
ਸਾਡੇ ਵੱਲ, ਵੇਖ ਜ਼ਰਾ, ਗੁਫ਼ਾ ਦੀਆ ਵਾਸੀਆ ।
ਮੱਛੀ ਵਾਂਗੂ, ਜਿੰਦ ਸਾਡੀ, ਦੀਦ ਦੀ ਪਿਆਸੀ ਆ ॥
ਅਸੀਂ ‘ਜੱਗ ਦੀਆਂ, ਦੌਲਤਾਂ ਨੀ ਮੰਗਦੇ ॥,
ਦੀਦਾਰ ਰਹੇ ਆਂ ਮੰਗ ਜੋਗੀਆ…
ਰੰਗ ਜੋਗੀਆ, ਤੂੰ ਰੰਗ…
ਬਹਿ ਜਾ, ਅੱਖਾਂ ਸਾਹਮਣੇ, ਸਲੀਮ ਮੌਜ਼ਾਂ ਲੈਣ ਦੇ ।
ਕੋਮਲ, ਜਲੰਧਰੀ ਨੂੰ, ਚਰਨਾਂ ‘ਚ ਬਹਿਣ ਦੇ ॥
ਸੋਹਣੇ ‘ਮੁੱਖੜੇ ਦਾ, ਲੈਣ ਦੇ ਨਜ਼ਾਰਾ ॥,
ਵੇ ਤੇਰੇ ਸੰਗ ਸੰਗ ਜੋਗੀਆ…
ਰੰਗ ਜੋਗੀਆ, ਤੂੰ ਰੰਗ

मैं रोहन पंडित, एक श्रद्धालु और हरिद्वार के एक शिव मंदिर में पुजारी हूँ। मैं भक्तों को आरती, मंत्र, चालीसा, स्तोत्र और भजनों की विस्तृत जानकारी अपने वेबसाइट के माध्यम से प्रदान करता हूँ, साथ ही उन्हें पीडीएफ में उपलब्ध कराता हूँ। View Profile