ਫ਼ੁੱਲ ਬਰਸਾਂਦੀ ਆਵਾਂ ਜੋਗੀਆ

Phull Barsaundi Avaan Jogiya Baba Balak Nath Ji

ਫ਼ੁੱਲ ਬਰਸਾਂਦੀ, ਆਵਾਂ ਜੋਗੀਆ, ਫ਼ੁੱਲ ਬਰਸਾਂਦੀ ਆਵਾਂ
ਫ਼ੁੱਲ ਬਰਸਾਂਦੀ ਆਵਾਂ, ਮੈਂ ਫ਼ੁੱਲ ਬਰਸਾਂਦੀ ਆਵਾਂ
ਫ਼ੁੱਲ ਬਰਸਾਂਦੀ, ਆਵਾਂ ਜੋਗੀਆ, ਫ਼ੁੱਲ ਬਰਸਾਂਦੀ ਆਵਾਂ

ਆਪਣੇ, ਰੰਗ ਵਿੱਚ, ਰੰਗ ਲੈ ਮੈਨੂੰ
ਕਰਦੇ, ਦੂਰ, ਬਲਾਵਾਂ ਜੋਗੀਆ, ਫ਼ੁੱਲ ਬਰਸਾਂਦੀ ਆਵਾਂ…
ਫ਼ੁੱਲ ਬਰਸਾਂਦੀ, ਆਵਾਂ ਜੋਗੀਆ…

ਬਖਸ਼, ਦਿਓ, ਚਰਨਾਂ ਦੀ ਸੇਵਾ
ਦੂਰ, ਕਦੇ ਨਾ, ਜਾਵਾਂ ਜੋਗੀਆ, ਫ਼ੁੱਲ ਬਰਸਾਂਦੀ ਆਵਾਂ…
ਫ਼ੁੱਲ ਬਰਸਾਂਦੀ, ਆਵਾਂ ਜੋਗੀਆ…

ਸਿਖ਼ਰ, ਦੁਪਿਹਰਾਂ, ਦਰਦਾਂ ਭਰਿਆ
ਕਰਦੇ, ਠੰਡੀਆਂ, ਛਾਂਵਾਂ ਜੋਗੀਆ, ਫ਼ੁੱਲ ਬਰਸਾਂਦੀ ਆਵਾਂ…
ਫ਼ੁੱਲ ਬਰਸਾਂਦੀ, ਆਵਾਂ ਜੋਗੀਆ…

ਮੈਂ, ਤੱਤੜੀ ਦੀ, ਭਰ ਦੇ ਝੋਲੀ
ਲੱਖ ਲੱਖ, ਸ਼ਗਨ, ਮਨਾਵਾਂ ਜੋਗੀਆ, ਫ਼ੁੱਲ ਬਰਸਾਂਦੀ ਆਵਾਂ…
ਫ਼ੁੱਲ ਬਰਸਾਂਦੀ, ਆਵਾਂ ਜੋਗੀਆ…………………

ਮਨ, ਮੰਦਿਰ ਵਿੱਚ, ਜੋਤ ਜਗਾ ਕੇ
ਰੱਜ ਰੱਜ, ਦਰਸ਼ਨ, ਪਾਵਾਂ ਜੋਗੀਆ, ਫ਼ੁੱਲ ਬਰਸਾਂਦੀ ਆਵਾਂ…
ਫ਼ੁੱਲ ਬਰਸਾਂਦੀ, ਆਵਾਂ ਜੋਗੀਆ…

ਕਰ ਦਿਓ, ਐਸੀ, ਨਿਗਾਹ ਮੇਹਰ ਦੀ
ਚਰਨ, ਧੂੜ੍ਹ, ਬਣ ਜਾਵਾਂ ਜੋਗੀਆ, ਫ਼ੁੱਲ ਬਰਸਾਂਦੀ ਆਵਾਂ…
ਫ਼ੁੱਲ ਬਰਸਾਂਦੀ, ਆਵਾਂ ਜੋਗੀਆ…

Leave a comment