ਫੇਰਾ ਪਾਈ ਪੌਣਾਹਾਰੀਆ | Phera Payin Ponahariya

ਫੇਰਾ ਪਾਈ ਪੌਣਾਹਾਰੀਆ

ਚੁਣ ਚੁਣ ਕਲੀਆਂ ਮੈਂ ਹਾਰ ਬਣਾਇਆ ਏ ਸੋਹਣਾ ਜਿਹਾ ਬਾਬਾ ਤੇਰਾ ਭਵਨ ਸਜਾਇਆ ਏ
ਮੁਦਤਾ ਦੇ ਬਾਅਦ ਘੜੀ ਆਈ ਪੌਣਾਹਾਰੀਆ
ਘਰ ਅਪਣੇ ਮੇ ਤੇਰੀ ਚੌਂਕੀ ਕਰਵਾਈ ਫੇਰਾ ਪਾਈ ਪੌਣਾਹਾਰੀਆ

ਕੁਲੀਆਂ ਚੌਂ ਕਡਕੇ ਤੂ ਮਹਿਲਾ ਚ ਪਹੁੰਚਾਇਆ ਏ
ਪੌਣਾਹਾਰੀਆ ਵੇ ਵੇਲਾ ਖੁਸ਼ੀ ਦਾ ਦਿਖਾਇਆ ਏ
ਏ ਤਾਂ ਸਭ ਤੇਰੀ ਵਡਿਆਈ ਪੌਣਾਹਾਰੀਆ
ਘਰ ਆਪਣੇ ਮੈਂ ਤੇਰੀ………..

ਦਿਲ ਵਿਚ ਚਾਅ ਰੱਖ ਖੁਸ਼ੀ ਵਿਚ ਨੱਚਣਾ
ਪਾਉਣੀਏ ਧਮਾਲ ਇਕ ਪੱਲ ਵੀ ਨਾ ਥੱਕਣਾ
ਬੁਲੀਆਂ ਤੇ ਹਾਸੇ ਤੂੰ ਲਿਆਵੀ ਪੌਣਾਹਾਰੀਆ
ਘਰ ਆਪਣੇ ਮੈਂ ਤੇਰੀ……….

ਮਨ ਚੰਦਰੇ ਦੇ ਸਾਰੇ ਐਬ ਮਿਟਾਲੈ ਤੂੰ
ਨਰਿੰਦਰ ਨਿਸ਼ਾਦ ਖੁੱਲੇ ਦਰਸ਼ਨ ਪਾ ਲੈ ਤੂੰ
ਸੰਦੀਪ ਤੇ ਵੀ ਕਰਮ ਕਮਾਈ ਪੌਣਾਹਾਰੀਆ
ਘਰ ਆਪਣੇ ਮੈਂ ਤੇਰੀ……।

Leave a comment