ਪੌਣਾਹਾਰੀ ਬਾਬਾ ਆ ਗਿਆ
ਨੀਲੇ, ਮੋਰ ਦੀ, ਆਵਾਜ਼ ਪਈ ਆਵੇ,
ਪੌਣਾਹਾਰੀ / ਦੁੱਧਾਧਾਰੀ, ਬਾਬਾ ਆ ਗਿਆ ll
ਆ ਗਿਆ ਜੀ, ਆ ਗਿਆ,,,,,
( ਪੌਣਾਹਾਰੀ, ਆ ਗਿਆ )
ਆ ਗਿਆ ਜੀ, ਆ ਗਿਆ,,,,,
( ਦੁੱਧਾਧਾਰੀ, ਆ ਗਿਆ )
ਓ ਆ ਗਿਆ ਜੀ, ਆ ਗਿਆ,,,,,
( ਓ ਚਿਮਟੇ ਵਾਲਾ, ਆ ਗਿਆ )
ਓ ਆ ਗਿਆ ਜੀ, ਆ ਗਿਆ,,,,,
( ਓ ਸਿੰਗੀਆਂ ਵਾਲਾ, ਆ ਗਿਆ )
ਮਾਂ, ਰਤਨੋ ਨੂੰ, ਮਿਲਣ ਵਧਾਈਆਂ,
ਪੌਣਾਹਾਰੀ, ਬਾਬਾ ਆ ਗਿਆ,,,
ਨੀਲੇ, ਮੋਰ ਦੀ, ਆਵਾਜ਼ ਪਈ ਆਵੇ,
ਪੌਣਾਹਾਰੀ / ਦੁੱਧਾਧਾਰੀ, ਬਾਬਾ ਆ ਗਿਆ ll
ਮੱਥੇ ਉੱਤੇ, ਤਿਲਕ ਸੋਨੇ, ਰੰਗੀਆਂ ਜਟਾਵਾਂ ਨੇ ll
ਬਗ਼ਲ ‘ਚ, ਝੋਲੀ ਪੈਰੀਂ, ਸੋਹਣ ਖੜ੍ਹਾਵਾਂ ਨੇ ll
ਨੀ ਓਹ, ਮੋਰ ਦੀ, ਸਵਾਰੀ ਕਰਦਾ,,, ll,
ਮਾਂ, ਰਤਨੋ ਦੀਆਂ, ਚਾਰਦਾ ਗਾਂਈਆਂ,
ਪੌਣਾਹਾਰੀ, ਬਾਬਾ ਆ ਗਿਆ,,,
ਨੀਲੇ, ਮੋਰ ਦੀ, ਆਵਾਜ਼ ਪਈ,
ਤੱਕ ਤੱਕ, ਮੁੱਖ ਓਹਦਾ, ਦਿਲ ਨਹੀਓਂ ਰੱਜਦਾ ll
ਸ਼ਿਵ ਦਾ, ਅਵਤਾਰੀ ਏ, ਬਾਲੀ ਆ ਓਹ ਜੱਗ ਦਾ ll
ਜੀ, ਦੁਨੀਆਂ ਨੂੰ ਓਹ, ਤਾਰਨ ਆ ਗਿਆ,,, ll,
ਹੇਠ, ਬੋਹੜ ਦੇ, ਧੂਣੀਆਂ ਲਾਈਆਂ,
ਪੌਣਾਹਾਰੀ, ਬਾਬਾ ਆ ਗਿਆ,,,
ਨੀਲੇ, ਮੋਰ ਦੀ, ਆਵਾਜ਼ ਪਈ,
ਚੇਤ, ਮਹੀਨੇ, ਜੋਗੀ ਦਾ ਚਾਲਾ ਆਇਆ ਏ ll
ਰੋਟ ਮਣੀ, ਪ੍ਰਸ਼ਾਦ ਤੇ, ਸੋਹਣਾ ਝੰਡਾ ਬਣਾਇਆ ਏ ll
ਓਹ, ਪੌੜੀ ਪੌੜੀ, ਆ ਗਏ ਚੜ੍ਹ ਕੇ,,, ll,
ਆ ਕੇ, ਗੁਫ਼ਾ ਤੇ, ਰੌਣਕਾਂ ਲਾਈਆਂ,
ਪੌਣਾਹਾਰੀ, ਬਾਬਾ ਆ ਗਿਆ,,,
ਨੀਲੇ, ਮੋਰ ਦੀ, ਆਵਾਜ਼ ਪਈ,
ਵੱਜਦੇ ਨੇ, ਢੋਲ ਨਾਲੇ, ਗੂੰਜਦੇ ਜੈਕਾਰੇ ਨੇ ll
ਦਿਓਟ ਸਿੱਧ, ਗੁਫ਼ਾ ਦੇ ਅੱਜ, ਅਜ਼ਬ ਨਜ਼ਾਰੇ ਨੇ ll
ਨੀ, ਖੁੱਲ੍ਹੇ ਮੂੰਹ, ਖਜ਼ਾਨਿਆਂ ਦੇ,,, ll,
ਸੰਗਤਾਂ, ਖ਼ਾਲੀ, ਝੋਲੀਆਂ ਭਰਾਈਆਂ,
ਪੌਣਾਹਾਰੀ, ਬਾਬਾ ਆ ਗਿਆ,,,
ਨੀਲੇ, ਮੋਰ ਦੀ, ਆਵਾਜ਼ ਪਈ,
ਭਗਤ, ਬਾਬਾ ਜੀ ਦੇ, ਨੱਚਦੇ ਤੇ ਗਾਂਵਦੇ ll
ਦਰਸ਼ਨ, ਪਾਂਵਦੇ, ਜੈਕਾਰੇ ਪਏ ਲਾਂਵਦੇ ll
ਓ, ਬਾਬੇ ਦਿਆਂ, ਭਗਤਾਂ ਦੀਆਂ,,, ll,
ਅੱਜ, ਹੋ ਗਈਆਂ, ਸਫ਼ਲ ਕਮਾਈਆਂ,
ਪੌਣਾਹਾਰੀ, ਬਾਬਾ ਆ ਗਿਆ,,,
ਨੀਲੇ, ਮੋਰ ਦੀ, ਆਵਾਜ਼ ਪਈ,
ਓ ਪ੍ਰੇਮ ਸੇ ਬੋਲੋ,,, ਜੈ ਬਾਬੇ ਦੀ,,,ਧੁਨ l

मैं रोहन पंडित, एक श्रद्धालु और हरिद्वार के एक शिव मंदिर में पुजारी हूँ। मैं भक्तों को आरती, मंत्र, चालीसा, स्तोत्र और भजनों की विस्तृत जानकारी अपने वेबसाइट के माध्यम से प्रदान करता हूँ, साथ ही उन्हें पीडीएफ में उपलब्ध कराता हूँ। View Profile