ਨੀ ਮੈਂ ਭੱਜ ਕੇ ਗਰੂਨੇ ਵੱਲ ਜਾਵਾਂ
ਨੀ ਮੈਂ ਭੱਜ ਕੇ, ਗਰੂਨੇ ਵੱਲ ਜਾਵਾਂ,
ਟੋਹਲਦੀ, ਫਿਰਾਂ ਮੈਂ ਨਾਥ ਨੂੰ ll
ਸੱਚ ਦੱਸੀ ਨੀ, ਗਰੂਨੇ ਦੀਏ ਝਾੜ੍ਹੀਏ,
ਜੋਗੀ ਮੇਰਾ, ਕਿੱਧਰ ਗਿਆ ll
ਨੀ ਮੈਂ ਭੱਜ ਕੇ, ਗਰੂਨੇ ਵੱਲ ਜਾਵਾਂ,
^ ( ਜੀ )
ਸੁੰਨ੍ਹਾ ਮੇਰਾ, ਦੁੱਧ ਪਿਆ, “ਸੁੰਨ੍ਹੀਆਂ ਮਧਾਣੀਆਂ” l
ਖੜੀਆਂ, ਖੂੰਡੇ ਤੇ ਰੌਣ, “ਗਊਆਂ ਏਹ ਨਿਮਾਣੀਆਂ” ll
ਕੋਈ ਸੁਣਦਾ ਨਾ, ਕਿਸ ਨੂੰ ਸੁਣਾਵਾਂ,
ਟੋਹਲਦੀ, ਫਿਰਾਂ ਮੈਂ ਨਾਥ ਨੂੰ,,,
ਨੀ ਮੈਂ ਭੱਜ ਕੇ, ਗਰੂਨੇ ਵੱਲ ਜਾਵਾਂ,
^ ( ਜੀ )
ਬੋਹੜਾਂ ਥੱਲੇ, ਦੇਖ ਆਈ, “ਓਥੇ ਵੀ ਨਾ ਲੱਭਿਆ” l
ਬਣਖੰਡੀ, ਦੇਖ ਆਈ, “ਓਥੇ ਵੀ ਨਾ ਲੱਭਿਆ” ll
ਮੈਂ ਤਾਂ ਦਰ ਦਰ, ਧੱਕੇ ਪਈ ਖਾਵਾਂ,
ਟੋਹਲਦੀ, ਫਿਰਾਂ ਮੈਂ ਨਾਥ ਨੂੰ,,,
ਨੀ ਮੈਂ ਭੱਜ ਕੇ, ਗਰੂਨੇ ਵੱਲ ਜਾਵਾਂ,
^ ( ਜੀ )
ਭੁੱਲ ਕੇ ਮੈਂ, ਬੋਲੀਆਂ ਦੋ, “ਤੈਨੂੰ ਸੀ ਜੇ ਮਾਰੀਆਂ” l
ਬਾਰਾਂ ਸਾਲ, ਕੀਤੀਆਂ ਸੀ, “ਗੱਲਾਂ ਵੀ ਪਿਆਰੀਆਂ” ll
ਸੋਹਣੀ ਪੱਟੀ ਵਾਲਾ, ਆਖੇ ਗੁਣ ਗਾਵਾਂ,
ਟੋਹਲਦੀ, ਫਿਰਾਂ ਮੈਂ ਨਾਥ ਨੂੰ,,,
ਨੀ ਮੈਂ ਭੱਜ ਕੇ, ਗਰੂਨੇ ਵੱਲ ਜਾਵਾਂ,
ਅਪਲੋਡਰ- ਅਨਿਲਰਾਮੂਰਤੀਭੋਪਾਲ

मैं रोहन पंडित, एक श्रद्धालु और हरिद्वार के एक शिव मंदिर में पुजारी हूँ। मैं भक्तों को आरती, मंत्र, चालीसा, स्तोत्र और भजनों की विस्तृत जानकारी अपने वेबसाइट के माध्यम से प्रदान करता हूँ, साथ ही उन्हें पीडीएफ में उपलब्ध कराता हूँ। View Profile