ਨਾਮ ਦੇ ਦੀਵਾਨੇ
ਆ ਗਏ, ਆ ਗਏ ਬਾਬਾ ਜੀ, ਤੇਰੇ ਨਾਮ ਦੇ ਦੀਵਾਨੇ ll
ਦੇ ਦੇ ਦਰਸ਼ਨ, ਤਰਸ਼ਨ ਅੱਖੀਆਂ ll, ਹੋ ਗਏ ਬੜੇ ਜ਼ਮਾਨੇ,
ਆ ਗਏ, ਆ ਗਏ,,,
ਆ ਗਏ, ਆ ਗਏ ਬਾਬਾ ਜੀ, ਤੇਰੇ ਨਾਮ ਦੇ ਦੀਵਾਨੇ ll
^
ਮਾਰਦੇ, ਅਵਾਜ਼ਾਂ ਤੇਰੀ, ਗੁਫ਼ਾ ਮੋਹਰੇ ਆ ਕੇ l
ਮੰਨ ਲੈ, ਅਰਜ਼ ਤੂੰ, ਦੀਦਾਰ ਦੇ ਦੇ ਆ ਕੇ ll
ਦੀਦ ਹੈ ਸਾਡੀ, ਤੈਨੂੰ ਤੱਕਣਾ ll, ਮੰਗ ਲਏ ਕੇਹੜੇ ਖਜ਼ਾਨੇ,
ਆ ਗਏ, ਆ ਗਏ,,,
ਆ ਗਏ, ਆ ਗਏ ਬਾਬਾ ਜੀ, ਤੇਰੇ ਨਾਮ ਦੇ ਦੀਵਾਨੇ ll
ਬੜੀ ਬਰਸੀ, ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਤਾਰੇ l
ਆਜਾ, ਆਜਾ ਜੋਗੀਆ, ਤੈਨੂੰ ਸੰਗਤ ਵਾਜ਼ਾਂ ਮਾਰੇ ll
^
ਸੋਹਣੇ ਸੋਹਣੇ, ਝੰਡੇ ਤੇਰੇ, ਭਗਤਾਂ ਬਣਾਏ ਨੇ l
ਭੋਗ ਤੈਨੂੰ, ਲਾਉਣਾ ਨਾਲ, ਰੋਟ ਲੈ ਕੇ ਆਏ ਨੇ ll
ਤੇਰੇ ਨਾਮ ਦੀ, ਮਸਤੀ ਦੇ ਵਿੱਚ ll, ਨੱਚਦੇ ਨੇ ਮਸਤਾਨੇ,
ਆ ਗਏ, ਆ ਗਏ,,,
ਆ ਗਏ, ਆ ਗਏ ਬਾਬਾ ਜੀ, ਤੇਰੇ ਨਾਮ ਦੇ ਦੀਵਾਨੇ ll
^
ਬੜਾ ਸਾਨੂੰ, ਮਾਣ ਅਸੀਂ, ਮਾਣ ਨਾਲ ਕਹਿੰਦੇ ਆਂ l
ਸਾਡਾ ਏ ਤੂੰ, ਸਾਡਾ ਅਸੀਂ, ਸ਼ਾਨ ਨਾਲ ਕਹਿੰਦੇ ਆਂ ll
ਮਾਹੀ ਲਿੱਖਦਾ, ਸਿਫ਼ਤਾਂ ਤੇਰੀਆਂ ll, ਵਿੱਕੀ ਛੇੜੇ ਤਰਾਨੇ,
ਆ ਗਏ, ਆ ਗਏ,,,
ਆ ਗਏ, ਆ ਗਏ ਬਾਬਾ ਜੀ, ਤੇਰੇ ਨਾਮ ਦੇ ਦੀਵਾਨੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ

मैं रोहन पंडित, एक श्रद्धालु और हरिद्वार के एक शिव मंदिर में पुजारी हूँ। मैं भक्तों को आरती, मंत्र, चालीसा, स्तोत्र और भजनों की विस्तृत जानकारी अपने वेबसाइट के माध्यम से प्रदान करता हूँ, साथ ही उन्हें पीडीएफ में उपलब्ध कराता हूँ। View Profile