ਲੈ ਭਗਤਾਂ ਦੀਆਂ ਸਾਰਾਂ
ਲੈ ਭਗਤਾਂ ਦੀਆਂ ਸਾਰਾਂ, ਜੇ ਤੂੰ ਪਾਲੀ ਏਂ ਟਿੱਲੇ ਦਾ l
ਲੈ ਬੱਚਿਆਂ ਦੀਆਂ ਸਾਰਾਂ, ਜੇ ਤੂੰ ਵਾਸੀ ਏਂ ਗੁਫ਼ਾ ਦਾ l
ਪਾਲੀ ਏਂ, ਟਿੱਲੇ ਦਾ ਜੇ ਤੂੰ, ਵਾਸੀ ਏਂ ਗੁਫ਼ਾ ਦਾ l
ਮੋਰ ਸਵਾਰੀ ਆਜਾ ll, ਜੇ ਤੂੰ, ਰਾਖਾ ਭਗਤਾਂ ਦਾ ll
ਨਾਮ, ਤੇਰੇ ਦਾ, ਧੂਣਾ ਲਾਇਆ l
ਰੋਟ, ਮਣੀ, ਪ੍ਰਸ਼ਾਦ ਬਣਾਇਆ l
ਨਾਮ ਤੇਰੇ ਦਾ, ਧੂਣਾ ਲਾਇਆ, ਰੋਟ ਮਣੀ, ਪ੍ਰਸ਼ਾਦ ਬਣਾਇਆ l
ਆ ਕੇ, ਭੋਗ ਲਗਾ ਜਾ ll, ਜੇ ਤੂੰ, ਰਾਖਾ ਭਗਤਾਂ ਦਾ l
ਮੋਰ ਸਵਾਰੀ ਆਜਾ, ਜੇ ਤੂੰ ਰਾਖਾ ਭਗਤਾਂ ਦਾ l
ਜੋਤ, ਜਗਾਵਾਂ, ਮੰਦਿਰ ਸਜਾਵਾਂ l
ਤੇਰੇ, ਲਈ ਮੈਂ, ਆਸਣ ਲਾਵਾਂ l
ਜੋਤ ਜਗਾਵਾਂ, ਮੰਦਿਰ ਸਜਾਵਾਂ, ਤੇਰੇ ਲਈ ਮੈਂ, ਆਸਣ ਲਾਵਾਂ l
ਚਰਨ, ਸਾਡੇ ਘਰ ਪਾ ਜਾ ll, ਜੇ ਤੂੰ, ਰਾਖਾ ਭਗਤਾਂ ਦਾ l
ਲੈ ਭਗਤਾਂ ਦੀਆਂ ਸਾਰਾਂ, ਜੇ ਤੂੰ ਪਾਲੀ ਏਂ ਟਿੱਲੇ ਦਾ l
ਬੱਚੇ, ਤੱਕਦੇ, ਰਾਹ ਜੋਗੀਆ l
ਹੁਣ ਤੇ, ਫੇਰਾ, ਪਾ ਜੋਗੀਆ l
ਬੱਚੇ ਤੱਕਦੇ, ਰਾਹ ਜੋਗੀਆ, ਹੁਣ ਤੇ ਫੇਰਾ, ਪਾ ਜੋਗੀਆ l
ਬੇੜੇ, ਪਾਰ ਲਗਾ ਜਾ ll, ਜੇ ਤੂੰ, ਰਾਖਾ ਭਗਤਾਂ ਦਾ l
ਲੈ ਬੱਚਿਆਂ ਦੀਆਂ ਸਾਰਾਂ, ਜੇ ਤੂੰ ਵਾਸੀ ਏਂ ਗੁਫ਼ਾ ਦਾ l
ਪੌਣ ‘ਚ, ਆਵੋ, ਪੌਣਾਹਾਰੀ l
ਸੋਹਣੀ, ਬਣਿਆ, ਤੇਰਾ ਪੁਜਾਰੀ l
*ਪੌਣ ‘ਚ ਆਵੋ, ਪੌਣਾਹਾਰੀ, ਸੋਹਣੀ ਬਣਿਆ, ਤੇਰਾ ਪੁਜਾਰੀ l
ਸੌਰਭ ਨੂੰ, ਦਰਸ਼ ਦਿਖਾ ਜਾ ll, ਜੇ ਤੂੰ, ਰਾਖਾ ਭਗਤਾਂ ਦਾ l
ਲੈ ਭਗਤਾਂ ਦੀਆਂ ਸਾਰਾਂ, ਜੇ ਤੂੰ ਪਾਲੀ ਏਂ ਟਿੱਲੇ ਦਾ l
ਲੈ ਬੱਚਿਆਂ ਦੀਆਂ ਸਾਰਾਂ, ਜੇ ਤੂੰ ਵਾਸੀ ਏਂ ਗੁਫ਼ਾ ਦਾ l
ਲੈ ਭਗਤਾਂ ਦੀਆਂ ਸਾਰਾਂ, ਜੇ ਤੂੰ ਲਾਲ ਰਤਨੋ ਦਾ l
ਮੋਰ ਸਵਾਰੀ ਆਜਾ, ਜੇ ਤੂੰ ਰਾਖਾ ਭਗਤਾਂ ਦਾ l

मैं रोहन पंडित, एक श्रद्धालु और हरिद्वार के एक शिव मंदिर में पुजारी हूँ। मैं भक्तों को आरती, मंत्र, चालीसा, स्तोत्र और भजनों की विस्तृत जानकारी अपने वेबसाइट के माध्यम से प्रदान करता हूँ, साथ ही उन्हें पीडीएफ में उपलब्ध कराता हूँ। View Profile