ਜੇ ਤੂੰ ਨਾ ਫੜ੍ਹਦਾ ਬਾਂਹ | Je Tu Na Fadhda Banh

ਜੇ ਤੂੰ ਨਾ ਫੜ੍ਹਦਾ ਬਾਂਹ

ਜੋਗੀਆ, ਜੇ ਤੂੰ ਨਾ, ਫੜ੍ਹਦਾ ਬਾਂਹ,
ਅਸਾਂ ਨੇ, ਰੱਲ੍ਹ ਜਾਣਾ ਸੀ l
ਬਾਬਾ ਜੀ, ਤੁਸੀਂ ਨਾ, ਫੜ੍ਹਦੇ ਬਾਂਹ,
ਅਸਾਂ ਨੇ, ਰੱਲ੍ਹ ਜਾਣਾ ਸੀ l
ਜੇ, ਚਰਨਾਂ ‘ਚ, ਦੇਂਦਾ ਨਾ ਥਾਂ ll,
ਅਸਾਂ ਨੇ, ਰੱਲ੍ਹ ਜਾਣਾ ਸੀ,
ਜੋਗੀਆ, ਜੇ ਤੂੰ ਨਾ l

ਬੇੜੀ ਸਾਡੀ, ਪਾਰ ਲਗਾਈ,
“ਏਹ ਸਭ, ਤੇਰੀ, ਹੈ ਵਡਿਆਈ” l
ਮੌਤ ਦੇ ਮੂੰਹ ‘ਚੋਂ, ਕੱਢ ਲਿਆ ਸਾਨੂੰ
“ਧੰਨ ਬਾਬਾ, ਸ਼ਕਤੀ ਤੂੰ ਦਿਖਾਈ” ll
ਜੇ, ਕਰਦਾ ਨਾ, ਮੇਹਰਾਂ ਦੀ ਛਾਂ ll,
ਅਸਾਂ ਨੇ, ਰੱਲ੍ਹ ਜਾਣਾ ਸੀ,
ਜੋਗੀਆ, ਜੇ ਤੂੰ ਨਾ l

ਹਰ ਕੰਮ, ਕਰਨ ਤੋਂ, ਪਹਿਲਾਂ ਜੋਗੀਆ,
“ਤੇਰਾ, ਹੀ ਅਸੀਂ, ਨਾਮ ਧਿਆਈਏ” l
ਸੇਵਾ ਤੇਰੀ, ਕਰਦੇ ਕਰਦੇ,
“ਤੇਰੇ, ਚਰਨਾਂ, ਵਿੱਚ ਮਰ ਜਾਈਏ” ll
ਜੇ, ਕਿਰਪਾ ਤੂੰ, ਕਰਦਾ ਨਾ ll,
ਅਸਾਂ ਨੇ, ਰੱਲ੍ਹ ਜਾਣਾ ਸੀ,
ਜੋਗੀਆ, ਜੇ ਤੂੰ ਨਾ l

ਤੇਰੀਆਂ, ਤੂੰਹੀਓਂ, ਜਾਣੇ ਬਾਬਾ,
“ਤੇਰਾ, ਅੰਤ, ਕਿਸੇ ਨਾ ਪਾਇਆ” l
ਸੌਰਭ, ਸੋਹਣੀ, ਸੱਚੀਆਂ ਕਹਿੰਦੇ,
“ਦੁਨੀਆਂ ਨੇ, ਸਾਨੂੰ ਠੁਕਰਾਇਆ” ll
ਜੇ, ਚਰਨਾਂ ‘ਚ, ਦੇਂਦਾ ਨਾ ਥਾਂ ll,
ਅਸਾਂ ਨੇ, ਰੱਲ੍ਹ ਜਾਣਾ ਸੀ,
ਜੋਗੀਆ, ਜੇ ਤੂੰ ਨਾ l

Leave a comment