ਇੱਕ ਜੋਗੀ ਨਿੱਕਾ ਜੇਹਾ
( ਆ ਗਿਆ ਜੀ ਆ ਗਿਆ, ਇੱਕ ਜੋਗੀ ਆ ਗਿਆ,
ਆ ਗਿਆ ਜੀ ਆ ਗਿਆ, ਨਿੱਕਾ ਜੋਗੀ ਜੇਹਾ ll )
ਮੋਰ ਦੀ, ਸਵਾਰੀ ਕਰਕੇ, ਆ ਗਿਆ,
ਇੱਕ ਜੋਗੀ, ਨਿੱਕਾ / ਬਾਬਾ ਜੇਹਾ ll
ਨਿੱਕਾ, ਜੇਹਾ ਜੋਗੀ, ਛੋਟਾ ਜੇਹਾ, xll
ਮੋਰ ਦੀ, ਸਵਾਰੀ ਕਰਕੇ, ਆ ਗਿਆ,
ਇੱਕ ਜੋਗੀ, ਨਿੱਕਾ / ਬਾਬਾ ਜੇਹਾ ll
ਜਟਾਂ, ਸੁਨਹਿਰੀ ਸੋਹਣਾ, ਤਿਲਕ ਮੱਥੇ ਤੇ l
ਤਿਲਕ, ਮੱਥੇ ਤੇ ਜੀ, ਤਿਲਕ ਮੱਥੇ ਤੇ ll
ਆਪਣੇ ਭਗਤਾਂ ਨੂੰ lll, ਤਾਰਣ, ਆ ਗਿਆ,
ਇੱਕ ਜੋਗੀ, ਨਿੱਕਾ ਜੇਹਾ,,,
ਮੋਰ ਦੀ, ਸਵਾਰੀ ਕਰਕੇ,
ਪੈਰ, ਖੜਾਊਆਂ ਓਹਦੇ, ਹੱਥ ਵਿੱਚ ਚਿਮਟਾ l
ਹੱਥ ਵਿੱਚ, ਚਿਮਟਾ ਜੀ, ਹੱਥ ਵਿੱਚ ਚਿਮਟਾ ll
ਅੰਗ ਭਬੂਤੀ lll, ਲਗਾ ਕੇ, ਆ ਗਿਆ,
ਇੱਕ ਜੋਗੀ, ਨਿੱਕਾ ਜੇਹਾ,,,
ਮੋਰ ਦੀ, ਸਵਾਰੀ ਕਰਕੇ,
ਗਲ਼ ਪਾਈ, ਸਿੰਗੀ ਜੋਗੀ, ਮੁੰਢੇ ਟੰਗੀ ਝੋਲੀ l
ਮੁੰਢੇ ਟੰਗੀ, ਝੋਲੀ ਜੋਗੀ, ਮੁੰਢੇ ਟੰਗੀ ਝੋਲੀ ll
ਹਾਂਜੀ ਰਤਨੋ ਦਾ lll, ਕਰਜ਼ ਚੁਕਾਵਣ, ਆ ਗਿਆ,
ਇੱਕ ਜੋਗੀ, ਨਿੱਕਾ ਜੇਹਾ,,,
ਮੋਰ ਦੀ, ਸਵਾਰੀ ਕਰਕੇ,
ਬੜ੍ਹੀ ਹੇਠ, ਬੈਠਾ ਜੋਗੀ, ਧੂਣਾ ਲਗਾਈ ਕੇ l
ਧੂਣਾ, ਲਗਾਈ ਕੇ ਜੋਗੀ, ਧੂਣਾ ਲਗਾਈ ਕੇ ll
ਮਾਈ ਰਤਨੋ ਦੀ lll, ਗਊਆਂ ਨੂੰ, ਚਰਾ ਗਿਆ,
ਇੱਕ ਜੋਗੀ, ਨਿੱਕਾ ਜੇਹਾ,,,
ਮੋਰ ਦੀ, ਸਵਾਰੀ ਕਰਕੇ,
ਸਾਂਭ ਮਾਈ, ਲੱਸੀ ਤੂੰ, ਸਾਂਭ ਮਾਈ ਰੋਟੀਆਂ l
ਸਾਂਭ ਮਾਈ, ਰੋਟੀਆਂ ਤੂੰ, ਸਾਂਭ ਮਾਈ ਰੋਟੀਆਂ ll
ਮਾਈ ਰਤਨੋ ਜੇ lll, ਤਾਹਨਾ, ਓਹਨੂੰ ਮਾਰਿਆ,
ਇੱਕ ਜੋਗੀ, ਨਿੱਕਾ ਜੇਹਾ,,,
ਮੋਰ ਦੀ, ਸਵਾਰੀ ਕਰਕੇ,
ਮਾਰ, ਉੱਡਾਰੀ ਜੋਗੀ, ਧੌਲਗਿਰੀ ਪਹੁੰਚਿਆ l
ਧੌਲਗਿਰੀ, ਪਹੁੰਚਿਆ ਜੀ, ਧੌਲਗਿਰੀ ਪਹੁੰਚਿਆ ll
ਬਾਬਾ ਬਾਲਕ ਨਾਥ lll, ਨਾਮ ਬਤਾ ਗਿਆ,
ਇੱਕ ਜੋਗੀ, ਨਿੱਕਾ ਜੇਹਾ,,,
ਮੋਰ ਦੀ, ਸਵਾਰੀ ਕਰਕੇ

मैं रोहन पंडित, एक श्रद्धालु और हरिद्वार के एक शिव मंदिर में पुजारी हूँ। मैं भक्तों को आरती, मंत्र, चालीसा, स्तोत्र और भजनों की विस्तृत जानकारी अपने वेबसाइट के माध्यम से प्रदान करता हूँ, साथ ही उन्हें पीडीएफ में उपलब्ध कराता हूँ। View Profile