ਧੂਣਾ ਲਾਉਂਦੇ | Dhoona Launde

ਧੂਣਾ ਲਾਉਂਦੇ

ਧੂਣਾ, ਬਾਬਾ ਜੀ ਦੇ, ਨਾਮ ਵਾਲਾ ਲਾਉਂਦੇ,
ਜੀ ਚੇਲੇ, ਬਾਬਾ ਪੌਣਾਹਾਰੀ ਦੇ ll
ਨਾਮ ਜੱਪਦੇ ਜੈ ਹੋ ll, ਤੇ ਨਾਮ ਜਪਾਉਂਦੇ,
ਜੀ ਚੇਲੇ, ਬਾਬਾ ਪੌਣਾਹਾਰੀ ਦੇ,
ਧੂਣਾ, ਬਾਬਾ ਜੀ ਦੇ l

ਬਾਬਾ ਜੀ ਦੇ, ਧੂਣੇ ਵਿੱਚ, ਬੜੀ ਕਰਾਮਾਤ ਏ l
ਧੂਣੇ ਦੀ, ਭਬੂਤੀ ਵਿੱਚ, ਬਾਬਾ ਜੀ ਦਾ ਵਾਸ ਏ ll
ਰਾਹ, ਸੱਚ ਦੇ ਜੈ ਹੋ ll ਹੈ, ਸੰਗਤਾਂ ਨੂੰ ਪਾਉਂਦੇ,
ਜੀ ਚੇਲੇ, ਬਾਬਾ ਪੌਣਾਹਾਰੀ ਦੇ,
ਧੂਣਾ, ਬਾਬਾ ਜੀ ਦੇ l

ਸ਼ਾਹ ਤਲਾਈਆਂ, ਵਿੱਚ ਧੂਣਾ, ਬਾਬਾ ਜੀ ਨੇ ਲਾਇਆ ਸੀ l
ਗਰੂਣਾ ਝਾੜੀ, ਗੋਰਖ ਨਾਥ, ਮੰਡਲੀ ਲਿਆਇਆ ਸੀ ll
ਅਮਰ ਕਥਾ ਏਹੋ ਜੈ ਹੋ ll, ਸਭ ਨੂੰ ਸੁਣਾਉਂਦੇ,
ਜੀ ਚੇਲੇ, ਬਾਬਾ ਪੌਣਾਹਾਰੀ ਦੇ,
ਧੂਣਾ, ਬਾਬਾ ਜੀ ਦੇ l

ਬਾਬਾ ਜੀ ਦੀ, ਗੁਫ਼ਾ ਵਿੱਚ, ਧੂਣਾ ਰਹੇ ਧੁਖ਼ਦਾ l
ਧੂਣੇ ਦੀ, ਭਬੂਤੀ ਲਾ ਕੇ, ਨਾਂਅ ਨਾ ਰਹੇ ਦੁੱਖ ਦਾ ll
ਸੋਹਣੀ, ਪੱਟੀ ਵਾਲੇ ਜੈ ਹੋ ll, ਗੁਣ ਓਹਦੇ ਗਾਉਂਦੇ,
ਜੀ ਚੇਲੇ, ਬਾਬਾ ਪੌਣਾਹਾਰੀ ਦੇ,
ਧੂਣਾ, ਬਾਬਾ ਜੀ ਦੇ l
ਜੈਕਾਰਾ, ਧੂਣੇ ਵਾਲੇ, ਬਾਬਾ ਜੀ ਦਾ,
ਬੋਲ ਸਾਚੇ, ਦਰਬਾਰ ਕੀ ਜੈ l

Leave a comment