ਅੱਖਾਂ ਮੇਰੀਆਂ | Akhkhan Meriyan

ਅੱਖਾਂ ਮੇਰੀਆਂ

ਧੁਨ- ਤੇਰੇ ਨਾਮ ਦਾ ਰੰਗ ਐਸਾ ਚੜ੍ਹਿਆ ਮਾਂ
ਹੋ ‘ਅੱਖਾਂ ਮੇਰੀਆਂ, ਜੈ ਹੋ lll, ਜੋਗੀ ਨਾਲ ਲੜ੍ਹੀਆਂ ਏਂ,
ਪੌਣਾ,ਹਾਰੀ ਦੀਆਂ, ਸਾਨੂੰ ਰੰਗਤਾਂ ਚੜ੍ਹੀਆਂ ਏਂ ll
ਅੱਖਾਂ ਮੇਰੀਆਂ, ਜੋਗੀ ਨਾਲ ਲੜ੍ਹੀਆਂ ਏਂ,
ਸੋਹਣੇ, ਨਾਥ ਦੀਆਂ, ਸਾਨੂੰ ਰੰਗਤਾਂ ਚੜ੍ਹੀਆਂ ਏਂ l

ਮੇਰੇ, ਰੋਮ ਰੋਮ ਵਿੱਚ, ਜੋਗੀ ਵੱਸਿਆ ਏ,
ਰੱਖਿਆ, ਪਰਦਾ ਨਾ ਕੋਈ, ਸਭ ਨੂੰ ਦੱਸਿਆ ਏ ll
ਹੋ ‘ਅੱਖਾਂ ਮੇਰੀਆਂ, ਜੈ ਹੋ lll, ਜੋਗੀ ਨਾਲ

ਸਿੰਗੀ, ਨਾਮ ਓਹਦੇ ਦੀ, ਗਲ਼ ਵਿੱਚ ਪਾਈ ਮੈਂ,
ਛੱਡ ਕੇ, ਦੁਨੀਆਂ ਦਾਰੀ, ਉਸ ਨਾਲ ਲਾਈ ਮੈਂ ll
ਹੋ ‘ਅੱਖਾਂ ਮੇਰੀਆਂ, ਜੈ ਹੋ lll, ਜੋਗੀ ਨਾਲ

ਜੋਗੀ, ਨਾਮ ਵਾਲਾ ਰੰਗ, ਜਿਸਨੂੰ ਚੜ੍ਹਿਆ ਏ,
ਸੌਂਹ, ਰੱਬ ਦੀ ਕੋਈ ਉਸਦਾ, ਕੰਮ ਨਾ ਅੜਿਆ ਏ ll
ਹੋ ‘ਅੱਖਾਂ ਮੇਰੀਆਂ, ਜੈ ਹੋ lll, ਜੋਗੀ ਨਾਲ

ਪੌਣਾ,ਹਾਰੀ ਜੀ ਲਈ, ਰੋਟ ਬਣਾਵਾਂ ਮੈਂ,
ਸੋਹਣੀ, ਪੱਟੀ ਵਾਲੇ ਤੋਂ, ਚੌਂਕੀ ਲੁਆਵਾਂ ਮੈਂ ll
ਹੋ ‘ਅੱਖਾਂ ਮੇਰੀਆਂ, ਜੈ ਹੋ lll, ਜੋਗੀ ਨਾਲ l

Leave a comment