ਗੋਰਾ ਚੱਲੀ ਪੇਕਿਆਂ ਨੂੰ
ਮੈਂ ਨਾ ਤੇਰੀ ਭੰਗ ਰਗੜਦੀ, ਇਹ ਕੰਮ ਬੜਾ ਹੈ ਔਖਾ
ਹੋ ਗੋਰਾ ਚੱਲੀ ਪੇਕਿਆਂ ਨੂੰ, ਆ ਚੱਕ ਕੁੰਡੀ ਸੋਟਾ…….
ਕਦੇ ਕਦਾਈ ਦਾ ਕੰਮ ਹੰਦਾ, ਤਾ ਵੀ ਮੈਂ ਜਰ ਲੈਂਦੀ,
ਰੋਜ਼ ਰੋਜ਼ ਦਾ ਕੰਮ ਹੈ ਤੇਰਾ, ਇਹ ਗੱਲ ਨਾ ਮੈ ਸਹਿੰਦੀ
ਸਾਰਾ ਦਿਨ ਮੈਂ ਰਹਾਂ ਰਗੜਦੀ….ਭੋਲੇ ਤੇਰਾ ਘੋਟਾ,
ਗੋਰਾ ਚੱਲੀ ਪੇਕਿਆਂ ਨੂੰ, ਆ ਚੱਕ ਕੁੰਡੀ ਸੋਟਾ…….
ਸੁਣ ਨੀ ਗੋਰਾ ਗੱਲ ਤੂੰ ਮੇਰੀ, ਨਾ ਕਰ ਬੁਹਤੀਆ ਅੜੀਆ,
ਤੇਰੇ ਤੇ ਮੈਂ ਲਾ ਬੈਠਾ ਸੀ, ਗੋਰਾ ਆਸਾ ਬੜੀਆਂ,
ਜੋ ਚਾਹੇ ਮੈਂ ਲੈ ਦੂ ਤੈਨੂੰ……ਕਰ ਨਾ ਜਾਈ ਧੋਖਾ,
ਨਾ ਜਾਈ ਗੋਰਾ ਪੇਕਿਆਂ ਨੂੰ, ਹੱਥ ਬੱਨ ਤੈਨੂੰ ਰੋਕਾ,
ਗੋਰਾ ਚੱਲੀ ਪੇਕਿਆਂ ਨੂੰ, ਆ ਚੱਕ ਕੁੰਡੀ ਸੋਟਾ…….
ਮੇਰਾ ਕੇਹੜਾ ਦਿਲ ਕਰਦਾ ਏ, ਛੱਡ ਕੇ ਥੋਨੂੰ ਜਾਵਾ,
ਪਤੀ ਦੇਵ ਦੀ ਸੇਵਾ ਦੇ ਵਿਚ, ਸਾਰੀ ਉਮਰ ਲੰਘਾਵਾ,
ਪਿਆਰ ਨਾਲ ਸਮਝਾਵਾ ਤੈਨੂੰ…ਨਾ ਦੇਈ ਸ਼ਿਕਾਇਤ ਦਾ ਮੋਕਾ,
ਫਿਰ ਮੈਂ ਨਾ ਜਾਦੀ ਪੇਕਿਆ ਨੂੰ, ਛੱਡ ਦੇ ਪੀਣਾ ਘੋਟਾ,
ਗੋਰਾ ਚੱਲੀ ਪੇਕਿਆਂ ਨੂੰ, ਆ ਚੱਕ ਕੁੰਡੀ ਸੋਟਾ…….
ਤਰਸ ਆ ਗਿਆ ਗੋਰਾ ਸੁਣ ਕੇ, ਮੈਨੂੰ ਤੇਰੀ ਮਿਠੀ ਬਾਣੀ
ਝਗੜਾ ਸਾਡਾ ਵੇਖ ਰਿਹਾ ਸੀ, ਰਿਕੂ ਪਿੰਡ ਚਨਿਆਣੀ,
ਧਦੂ ਹਕਲੇ ਚੁਪ ਨੀ ਬਹਿਣਾ…..ਦੇ ਦੇਣਾ ਸਾਰੇ ਹੋਕਾ,
ਹੁਣ ਕਿਦਾ ਮੂੰਹ ਦਿਖਾਵਾਗੇ, ਗੱਲਾਂ ਕਰਨ ਗੇ ਲੋਕਾ,
ਗੋਰਾ ਚੱਲੀ ਪੇਕਿਆਂ ਨੂੰ, ਆ ਚੱਕ ਕੁੰਡੀ ਸੋਟਾ…….

मैं पंडित सत्य प्रकाश, सनातन धर्म का एक समर्पित साधक और श्री राम, लक्ष्मण जी, माता सीता और माँ सरस्वती की भक्ति में लीन एक सेवक हूँ। मेरा उद्देश्य इन दिव्य शक्तियों की महिमा को जन-जन तक पहुँचाना और भक्तों को उनके आशीर्वाद से जोड़ना है। मैं अपने लेखों के माध्यम से इन महान विभूतियों की कथाएँ, आरती, मंत्र, स्तोत्र और पूजन विधि को सरल भाषा में प्रस्तुत करता हूँ, ताकि हर भक्त अपने जीवन में इनकी कृपा का अनुभव कर सके।जय श्री राम View Profile