Paunahari De Dware Utte Aa Ke Bhagto Murada Mang Lo
( ਪੌਣਾਹਾਰੀ ਦੇ ਇਸ, ਦਰਬਾਰ ਉੱਤੇ,
ਕੋਈ ਆਂਵਦਾ, ਤੇ ਕੋਈ ਜਾਂਵਦਾ ਏ I
ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ,
ਕੋਈ, ਖ਼ੈਰ ਪਰਿਵਾਰ ਦੀ, ਚਾਂਹਵਦਾ ਏ ॥ )
ਮੰਗ ਲਓ… ( ਭਗਤੋ ਮੁਰਾਦਾਂ ਮੰਗ ਲਓ ) ।
ਬਾਬੇ ਤੋਂ… ( ਭਗਤੋ ਮੁਰਾਦਾਂ ਮੰਗ ਲਓ ) ।
ਜੋਗੀ ਤੋਂ… ( ਭਗਤੋ ਮੁਰਾਦਾਂ ਮੰਗ ਲਓ ) ।
ਪੌਣਾਹਾਰੀ ਦੇ, ਦਵਾਰੇ ਉੱਤੇ ਆ ਕੇ,
ਬਈ ਭਗਤੋ, ਮੁਰਾਦਾਂ ਮੰਗ ਲਓ ।
ਦੁੱਧਾਧਾਰੀ ਦੇ, ਦਵਾਰੇ ਉੱਤੇ ਆ ਕੇ,
ਬਈ ਭਗਤੋ, ਮੁਰਾਦਾਂ ਮੰਗ ਲਓ
ਸੱਚੀ ‘ਸ਼ਰਧਾ ਤੇ, ਪਿਆਰ ਜਤਾ ਕੇ ॥,
ਬਈ ਭਗਤੋ ਮੁਰਾਦਾਂ ਮੰਗ ਲਓ…
ਪੌਣਾਹਾਰੀ ਦੇ, ਦਵਾਰੇ…,
ਏਸ ਦਰੋਂ ਹੁੰਦੀਆਂ ਨੇ, ਸਭੇ ਆਸਾਂ ਪੂਰੀਆਂ ।
ਕਿਸੇ ਦੀਆਂ ਰੀਝਾਂ ਏਥੇ, ਰਹਿਣ ਨਾ ਅਧੂਰੀਆਂ ॥
ਭਾਵੇਂ ‘ਸੌ ਵਾਰੀ, ਦੇਖੋ ਅਜ਼ਮਾ ਕੇ ॥,
ਬਈ ਭਗਤੋ ਮੁਰਾਦਾਂ ਮੰਗ ਲਓ…
ਪੌਣਾਹਾਰੀ ਦੇ, ਦਵਾਰੇ…
ਬੜਾ ਉੱਚਾ ਰੁੱਤਬਾ ਹੈ, ਜੱਗ ‘ਚ ਕਮਾਲ ਦਾ ।
ਗਊਆਂ ਵਾਲੇ ਜੋਗੀ ਮਾਤਾ, ਰਤਨੋ ਦੇ ਲਾਲ ਦਾ ॥
ਏਹਦੇ ‘ਧੂਣੇ ਦੀ, ਭਬੂਤੀ ਮੱਥੇ ਲਾ ਕੇ ॥,
ਬਈ ਭਗਤੋ ਮੁਰਾਦਾਂ ਮੰਗ ਲਓ…
ਪੌਣਾਹਾਰੀ ਦੇ, ਦਵਾਰੇ…
ਘੁੱਲਾ ਸਰਹਾਲੇ ਦਾ ਵੀ, ਬਾਬਾ ਜੀ ਨੇ ਤਾਰਿਆ ।
ਓਹਦੇ ਹਰ ਕਾਰਜ਼ ਨੂੰ, ਪਲਾਂ ‘ਚ ਸੰਵਾਰਿਆ ॥
ਓਹਦੇ ਵਾਂਗੂ ਸੀਸ, ਗੁਫ਼ਾ ਤੇ ਝੁਕਾ ਕੇ,
ਓਹਦੇ ਵਾਂਗੂ ਰੋਟ, ਗੁਫ਼ਾ ਤੇ ਚੜ੍ਹਾ ਕੇ,
ਬਈ ਭਗਤੋ ਮੁਰਾਦਾਂ ਮੰਗ ਲਓ…
ਪੌਣਾਹਾਰੀ ਦੇ, ਦਵਾਰੇ…
ਅਪਲੋਡਰ- ਅਨਿਲਰਾਮੂਰਤੀਭੋਪਾਲ

मैं रोहन पंडित, एक श्रद्धालु और हरिद्वार के एक शिव मंदिर में पुजारी हूँ। मैं भक्तों को आरती, मंत्र, चालीसा, स्तोत्र और भजनों की विस्तृत जानकारी अपने वेबसाइट के माध्यम से प्रदान करता हूँ, साथ ही उन्हें पीडीएफ में उपलब्ध कराता हूँ। View Profile