ਰੰਗ ਬਰਸੇ ਦਰਬਾਰ ਬਾਬਾ ਜੀ ਤੇਰੇ ਰੰਗ ਬਰਸੇ | Rang Barse Darbar Baba Ji

Rang Barse Darbar Baba Ji

ਰੰਗ ਬਰਸੇ ਦਰਬਾਰ, ਬਾਬਾ ਜੀ ਤੇਰੇ ਰੰਗ ਬਰਸੇ ll
ਤੇਰੀ, ਮਹਿਮਾ ਅਪਰੰਪਰ, ਬਾਬਾ ਜੀ ਤੇਰੇ ਰੰਗ ਬਰਸੇ…
ਰੰਗ ਬਰਸੇ ਦਰਬਾਰ, ਬਾਬਾ ਜੀ ਤੇਰੇ…
( ਜੀ )
ਸੋਹਣੇ ਸੋਹਣੇ ਝੰਡੇ ਤੇਰੀ, ਗੁਫ਼ਾ ਉੱਤੇ ਝੁੱਲ੍ਹਦੇ l
ਚੰਗਿਆਂ ਮੁਕੱਦਰਾਂ ਦੇ, ਬੂਹੇ ਏਥੋਂ ਖੁੱਲ੍ਹਦੇ ll
ਤੇਰਾ, ਕਰਨ ਲਈ ਦੀਦਾਰ, ਬਾਬਾ ਜੀ ਤੇਰੇ ਰੰਗ ਬਰਸੇ…
ਰੰਗ ਬਰਸੇ ਦਰਬਾਰ, ਬਾਬਾ ਜੀ ਤੇਰੇ…
( ਜੀ )
ਦੂਰੋਂ ਦੂਰੋਂ ਚੱਲ ਬਾਬਾ, ਸੰਗਤਾਂ ਨੇ ਆਉਂਦੀਆਂ l
ਢੋਲਕੀ ਤੇ ਛੈਣਿਆਂ ਦੇ, ਨਾਲ ਭੇਟਾਂ ਗਾਉਂਦੀਆਂ ll
ਤੇਰੀ, ਸ਼ਕਤੀ ਤੋਂ ਬਲਿਹਾਰ, ਬਾਬਾ ਜੀ ਤੇਰੇ ਰੰਗ ਬਰਸੇ…
ਰੰਗ ਬਰਸੇ ਦਰਬਾਰ, ਬਾਬਾ ਜੀ ਤੇਰੇ…
( ਜੀ )
ਘੁੱਲਾ ਸਰਹਾਲੇ ਵਾਲਾ, ਸੱਚੀ ਗੱਲ ਕਹਿੰਦਾ ਏ l
ਗੁਫ਼ਾ ਵਿੱਚ ਭਗਤਾਂ ਦਾ, ਮੇਲਾ ਲੱਗਾ ਰਹਿੰਦਾ ਏ ll
ਸਭ, ਕਰਦੇ ਜੈ ਜੈਕਾਰ, ਬਾਬਾ ਜੀ ਤੇਰੇ ਰੰਗ ਬਰਸੇ…
ਰੰਗ ਬਰਸੇ ਦਰਬਾਰ, ਬਾਬਾ ਜੀ ਤੇਰੇ…

Leave a comment