Nachdiyan Sangtan Pyariyan Jhande Babe Di
ਨੱਚਦੀਆਂ, ਸੰਗਤਾਂ ਪਿਆਰੀਆਂ…
( ਝੰਡੇ, ਬਾਬੇ ਦੀ ਗੁਫ਼ਾ ਦੇ ਉੱਤੇ, ਰਹਿਣ ਝੱਲ੍ਹਦੇ )
ਖੇਡਾਂ ਜੋਗੀ ਦੀਆਂ ਬਾਬਾ, ਪੌਣਾਹਾਰੀ ਦੀਆਂ,
ਖੇਡਾਂ ਜੋਗੀ ਦੀਆਂ, ਜੱਗ ਤੋਂ ਨਿਆਰੀਆਂ,,,
( ਝੰਡੇ, ਬਾਬੇ ਦੀ ਗੁਫ਼ਾ ਦੇ ਉੱਤੇ, ਰਹਿਣ ਝੱਲ੍ਹਦੇ )
ਨੱਚਦੀਆਂ, ਸੰਗਤਾਂ ਪਿਆਰੀਆਂ…
( ਝੰਡੇ, ਬਾਬੇ ਦੀ ਗੁਫ਼ਾ ਦੇ ਉੱਤੇ, ਰਹਿਣ ਝੱਲ੍ਹਦੇ )
ਆਏ ਨੇ, ਦਵਾਰੇ ਸੰਗ, ਸੱਜ ਧੱਜ ਕੇ,
ਲਾਉਂਦੇ ਨੇ, ਜੈਕਾਰੇ ਸਾਰੇ, ਗੱਜ ਵੱਜ ਕੇ ll
ਸਾਰੇ ਭਗਤਾਂ ਨੂੰ ਅੱਜ, ਸਾਰੇ ਭਗਤਾਂ ਨੂੰ,
ਸਾਰੇ ਭਗਤਾਂ ਨੂੰ, ਚੜ੍ਹੀਆਂ ਖੁਮਾਰੀਆਂ,,,
( ਝੰਡੇ, ਬਾਬੇ ਦੀ ਗੁਫ਼ਾ ਦੇ ਉੱਤੇ, ਰਹਿਣ ਝੱਲ੍ਹਦੇ )
ਨੱਚਦੀਆਂ, ਸੰਗਤਾਂ ਪਿਆਰੀਆਂ…
( ਝੰਡੇ, ਬਾਬੇ ਦੀ ਗੁਫ਼ਾ ਦੇ ਉੱਤੇ, ਰਹਿਣ ਝੱਲ੍ਹਦੇ )
ਰਹਿਮਤਾਂ ਦੇ, ਚਾਰੇ ਪਾਸੇ, ਬਾਗ਼ ਲੱਗ ਗਏ,
ਧਰਤੀ, ਤਲਾਈਆਂ ਦੀ ਨੂੰ, ਭਾਗ ਲੱਗ ਗਏ ll
ਓਹਦੇ ਨਾਮ ਦੀਆਂ ਸਾਰੇ, ਓਹਦੇ ਨਾਮ ਦੀਆਂ,
ਓਹਦੇ ਨਾਮ ਦੀਆਂ, ਬੀਜ ਲਓ ਕਿਆਰੀਆਂ,,,
( ਝੰਡੇ, ਬਾਬੇ ਦੀ ਗੁਫ਼ਾ ਦੇ ਉੱਤੇ, ਰਹਿਣ ਝੱਲ੍ਹਦੇ )
ਨੱਚਦੀਆਂ, ਸੰਗਤਾਂ ਪਿਆਰੀਆਂ…
( ਝੰਡੇ, ਬਾਬੇ ਦੀ ਗੁਫ਼ਾ ਦੇ ਉੱਤੇ, ਰਹਿਣ ਝੱਲ੍ਹਦੇ )
ਸੁੱਖਾ, ਰਾਹੋ ਵਾਲਾ ਹੈ, ਦੁਆਵਾਂ ਕਰਦਾ,
ਸਾਰੀਆਂ ਦੀ, ਬਾਬਾ ਰਹੇ, ਝੋਲ਼ੀ ਭਰਦਾ l
ਗੱਲਾਂ ਸੱਚੀਆਂ ਸਰੋਏ, ਗੱਲਾਂ ਸੱਚੀਆਂ,
ਗੱਲਾਂ ਸਤਪਾਲ, ਸੱਚੀਆਂ ਉਚਾਰੀਆਂ,,,
( ਝੰਡੇ, ਬਾਬੇ ਦੀ ਗੁਫ਼ਾ ਦੇ ਉੱਤੇ, ਰਹਿਣ ਝੱਲ੍ਹਦੇ )
ਨੱਚਦੀਆਂ, ਸੰਗਤਾਂ ਪਿਆਰੀਆਂ…
( ਝੰਡੇ, ਬਾਬੇ ਦੀ ਗੁਫ਼ਾ ਦੇ ਉੱਤੇ, ਰਹਿਣ ਝੱਲ੍ਹਦੇ )

मैं रोहन पंडित, एक श्रद्धालु और हरिद्वार के एक शिव मंदिर में पुजारी हूँ। मैं भक्तों को आरती, मंत्र, चालीसा, स्तोत्र और भजनों की विस्तृत जानकारी अपने वेबसाइट के माध्यम से प्रदान करता हूँ, साथ ही उन्हें पीडीएफ में उपलब्ध कराता हूँ। View Profile