ਪੰਜਾਬੀਆਂ ਦੀ ਬੱਲੇ ਬੱਲੇ
ਜਦੋਂ, ਬਾਬੇ ਦੇ, ਪੰਜਾਬੀ ਪੈ ਗਏ ਪੱਲੇ ॥
ਪੰਜਾਬੀਆਂ ਦੀ, ਬੱਲੇ ਬੱਲੇ ॥
ਸਾਡੇ, ਬਾਬੇ ਨੇ, ਸੁਨੇਹੇ ਜਦੋਂ ਘੱਲੇ,
ਪੰਜਾਬੀਆਂ ਦੀ, ਬੱਲੇ ਬੱਲੇ ॥
ਜਦੋਂ, ਬਾਬੇ ਦੇ, ਪੰਜਾਬੀ ਪੈ ਗਏ ਪੱਲੇ…
ਦੇਸ਼, ਤੇ ਵਿਦੇਸ਼ ਵਿੱਚੋਂ, ਸੰਗਤਾਂ ਨੇ ਆਉਂਦੀਆਂ ।
ਬਾਬੇ ਦਾ, ਦੀਦਾਰ ਦਿਓਟ, ਸਿੱਧ ਜਾ ਕੇ ਪਾਉਂਦੀਆਂ ॥
ਜਾ ਕੇ, ਸੰਗਤਾਂ, ਦਵਾਰੇ ਜਦੋਂ ਮੱਲ੍ਹੇ ॥
ਪੰਜਾਬੀਆਂ ਦੀ, ਬੱਲੇ ਬੱਲੇ,,,
ਜਦੋਂ, ਬਾਬੇ ਦੇ, ਪੰਜਾਬੀ ਪੈ ਗਏ ਪੱਲੇ…
ਬਾਬੇ ਦਾ, ਲੰਗਰ ਵੀ, ਪੰਜਾਬੀ ਜਾ ਕੇ ਲਾਉਂਦੇ ਨੇ ।
ਦਰ, ਆਈਆਂ ਸੰਗਤਾਂ ਨੂੰ, ਚਾਵਾਂ ਨਾਲ ਖਵਾਂਦੇ ਨੇ ॥
ਦਿਨ, ਰਾਤ ਹੀ, ਲੰਗਰ ਜਦੋਂ ਚੱਲੇ ॥
ਪੰਜਾਬੀਆਂ ਦੀ, ਬੱਲੇ ਬੱਲੇ…
ਜਦੋਂ, ਬਾਬੇ ਦੇ, ਪੰਜਾਬੀ ਪੈ ਗਏ ਪੱਲੇ…
ਗੱਡੀਆਂ, ਪੰਜਾਬ ਦੀਆਂ, ਚੜ੍ਹ ਕੇ ਚੜ੍ਹਾਈਆਂ ਨੇ ।
ਬਾਬੇ ਦਰ, ਬਾਬੇ ਦੀਆਂ, ਸੰਗਤਾਂ ਪਹੁੰਚਾਈਆਂ ਨੇ ॥
ਮੇਹਰ, ਬਾਬੇ ਦੀ, ਡ੍ਰਾਇਵਰਾਂ ਦੇ ਪੱਲੇ ॥
ਪੰਜਾਬੀਆਂ ਦੀ, ਬੱਲੇ ਬੱਲੇ…
ਜਦੋਂ, ਬਾਬੇ ਦੇ, ਪੰਜਾਬੀ ਪੈ ਗਏ ਪੱਲੇ…

मैं रोहन पंडित, एक श्रद्धालु और हरिद्वार के एक शिव मंदिर में पुजारी हूँ। मैं भक्तों को आरती, मंत्र, चालीसा, स्तोत्र और भजनों की विस्तृत जानकारी अपने वेबसाइट के माध्यम से प्रदान करता हूँ, साथ ही उन्हें पीडीएफ में उपलब्ध कराता हूँ। View Profile