ਦਿਲ ਕਰਦਾ ਗੁਫ਼ਾ ਦੇ ਵੱਲ ਜਾਵਾਂ ਉੱਡ ਜਾਵਾਂ ਮੋਰ ਬਣਕੇ

Dil Karda Gufa De Wal Javan Udd Javan

ਦਿਲ ਕਰਦਾ ਗੁਫ਼ਾ ਦੇ ਵੱਲ ਜਾਵਾਂ,
ਉੱਡ ਜਾਵਾਂ ਮੋਰ ਬਣਕੇ ॥
ਮੋਰ ਬਣਕੇ, ਮੋਰ ਬਣਕੇ ।
ਜਾ ਕੇ, ਗ਼ੁਫ਼ਾ ਉੱਤੇ…ਜੈ ਹੋ… ਰੋਟ ਚੜ੍ਹਾਵਾਂ,
ਉੱਡ ਜਾਵਾਂ, ਮੋਰ ਬਣਕੇ…
ਦਿਲ ਕਰਦਾ, ਗੁਫ਼ਾ ਦੇ…

ਨੱਚ ਨੱਚ ਉੱਡ ਸ਼ਾਹ ਤਲਾਈਆਂ ਜਾਵਾਂ ।
ਰਤਨੋ ਦੇ ਮੰਦਿਰਾਂ ਦੇ ਦਰਸ਼ਨ ਪਾਵਾਂ ॥
ਘਰ ਰਤਨੋ ਦਾ ਸਭ ਨੂੰ ਦਿਖਾਵਾਂ,
ਉੱਡ ਜਾਵਾਂ, ਮੋਰ ਬਣਕੇ…
ਦਿਲ ਕਰਦਾ, ਗੁਫ਼ਾ ਦੇ ਵੱਲ ਜਾਵਾਂ,
ਉੱਡ ਜਾਵਾਂ, ਮੋਰ ਬਣਕੇ ।
ਮੋਰ ਬਣਕੇ, ਮੋਰ ਬਣਕੇ ।
ਮੈਂ ਤਾਂ, ਬਾਬਾ ਜੀ ਦਾ…ਜੈ ਹੋ… ਦਰਸ਼ਨ ਪਾਵਾਂ,
ਉੱਡ ਜਾਵਾਂ, ਮੋਰ ਬਣਕੇ…
ਦਿਲ ਕਰਦਾ, ਗੁਫ਼ਾ ਦੇ…

ਨੱਚ ਨੱਚ ਉੱਡ ਮੈਂ ਗਰੂਣਾ ਝਾੜੀ ਜਾਵਾਂ ।
ਮੰਦਿਰ ਮੋਹਰੇ ਬੈਠ ਕੇ ਮੈਂ ਭੇਟਾਂ ਗਾਵਾਂ ॥
ਮੌਲੀ ਬੰਨ੍ਹ ਕੇ, ਗਰੂਨੇ ਨਾਲ ਆਵਾਂ,
ਉੱਡ ਜਾਵਾਂ, ਮੋਰ ਬਣਕੇ…
ਦਿਲ ਕਰਦਾ, ਗੁਫ਼ਾ ਦੇ ਵੱਲ ਜਾਵਾਂ,
ਉੱਡ ਜਾਵਾਂ, ਮੋਰ ਬਣਕੇ ।
ਮੋਰ ਬਣਕੇ, ਮੋਰ ਬਣਕੇ ।
ਓਹਦੇ, ਧੂਣੇ ਦੀ…ਜੈ ਹੋ… ਭਬੂਤੀ ਮੱਥੇ ਲਾਵਾਂ,
ਉੱਡ ਜਾਵਾਂ, ਮੋਰ ਬਣਕੇ…
ਦਿਲ ਕਰਦਾ, ਗੁਫ਼ਾ ਦੇ…

ਨੱਚ ਨੱਚ ਉੱਡ ਓਹਦੀ ਗ਼ੁਫ਼ਾ ਮੋਹਰੇ ਬਹਿ ਜਾਵਾਂ ।
ਦਿਲ ਦੀਆਂ ਗੱਲਾਂ ਇੱਕ ਸਾਹ ਦੇ ਨਾਲ ਕਹਿ ਜਾਵਾਂ ॥
ਸੋਹਣੀ ਕਹਿੰਦਾ ਓਹਨੂੰ, ਕਦੇ ਨਾ ਭੁਲਾਵਾਂ,
ਉੱਡ ਜਾਵਾਂ, ਮੋਰ ਬਣਕੇ…
ਦਿਲ ਕਰਦਾ, ਗੁਫ਼ਾ ਦੇ ਵੱਲ ਜਾਵਾਂ,
ਉੱਡ ਜਾਵਾਂ, ਮੋਰ ਬਣਕੇ ।
ਮੋਰ ਬਣਕੇ, ਮੋਰ ਬਣਕੇ ।
ਓਹਦੇ, ਚਰਨਾਂ ਚ…ਜੈ ਹੋ… ਜਿੰਦਗੀ ਬਿਤਾਵਾਂ,
ਉੱਡ ਜਾਵਾਂ, ਮੋਰ ਬਣਕੇ…
ਦਿਲ ਕਰਦਾ, ਗੁਫ਼ਾ ਦੇ…

Leave a comment