ਧੂਣਾ ਤੇਰੇ ਹੀ ਨਾਮ ਦਾ ਮੈਂ ਲਾਇਆ | Dhuna Tere Hi Naam Da Main Laya

Dhuna Tere Hi Naam Da Main Laya

ਧੂਣਾ, ਤੇਰੇ ਨਾਮ ਦਾ ਜੀ, ਧੂਣਾ, ਤੇਰੇ ਨਾਮ ਦਾ ॥
ਧੂਣਾ, ਤੇਰੇ ਹੀ, ਨਾਮ ਦਾ ਮੈਂ ਲਾਇਆ,
ਏਥੇ, ਆ ਜਾ, ਬੋਹੜਾਂ ਵਾਲਿਆ ॥
ਤੇਰੇ, ਭਗਤਾਂ ਨੇ, ਤੈਨੂੰ ਹੀ ਧਿਆਇਆ,
ਏਥੇ, ਆ ਜਾ, ਬੋਹੜਾਂ ਵਾਲਿਆ ॥
ਧੂਣਾ, ਤੇਰੇ ਹੀ, ਨਾਮ ਦਾ ਮੈਂ ਲਾਇਆ,
ਏਥੇ, ਆ ਜਾ, ਬੋਹੜਾਂ ਵਾਲਿਆ…..

ਤੇਰਾ, ਧੂਣਾ ਵੇਖਣ ਲਈ,
ਚੱਲ ਕੇ, ਭੋਲ਼ੇ ਨਾਥ ਜੀ ਆਇਆ
ਸਾਰਾ, ਹਾਲ ਤੈਨੂੰ ॥ ਦਿਲ ਦਾ ਸੁਣਾਇਆ,
ਏਥੇ, ਆ ਜਾ, ਬੋਹੜਾਂ ਵਾਲਿਆ…
ਧੂਣਾ, ਤੇਰੇ ਹੀ, ਨਾਮ ਦਾ ਲਾਇਆ…..

ਤੇਰਾ, ਧੂਣਾ ਵੇਖਣ ਲਈ
ਚੱਲ ਕੇ, ਗੋਰਖ ਨਾਥ ਜੀ ਆਇਆ ॥
ਕਰੇ ਦੁਖੀਆਂ ਦੇ ॥ ਦੁੱਖਾਂ ਦਾ ਸਫ਼ਾਇਆ,
ਏਥੇ, ਆ ਜਾ, ਬੋਹੜਾਂ ਵਾਲਿਆ..
ਧੂਣਾ, ਤੇਰੇ ਹੀ, ਨਾਮ ਦਾ ਲਾਇਆ…..

ਤੇਰਾ, ਧੂਣਾ ਵੇਖਣ ਲਈ,
ਚੱਲ ਕੇ, ਖਵਾਜ਼ਾ ਬਲੀ ਵੀ ਆਇਆ ॥
ਮੂੰਹੋਂ ਮੰਗਿਆਂ ਜੋ ॥ ਤੇਰੇ ਕੋਲੋਂ ਪਾਇਆ,
ਏਥੇ, ਆ ਜਾ, ਚਿਮਟੇ ਵਾਲਿਆ,
ਧੂਣਾ, ਤੇਰੇ ਹੀ, ਨਾਮ ਦਾ ਲਾਇਆ…..

ਤੇਰਾ, ਧੂਣਾ ਵੇਖਣ ਲਈ,
ਚੱਲ ਕੇ, ਰਾਜਾ ਭਰਥਰੀ ਆਇਆ ॥
ਬੱਬੀ ਮੇਹਟਾਂ ਦੇ ਨੇ ॥ ਸੱਚ ਹੈ ਸੁਣਾਇਆ,
ਏਥੇ, ਆ ਜਾ, ਚਿਮਟੇ ਵਾਲਿਆ,
ਧੂਣਾ, ਤੇਰੇ ਹੀ, ਨਾਮ ਦਾ ਲਾਇਆ

Leave a comment