Balle Balle Guffa De Wich Rabb Vasda
ਓ ਬੱਲੇ ਬੱਲੇ / ਓ ਛਾਵਾ ਛਾਵਾ,
ਗੁਫ਼ਾ ਦੇ ਵਿੱਚ, ਰੱਬ ਵੱਸਦਾ ll
ਜੇਹਨੂੰ, ਆਖਣ ਪੌਣਾਹਾਰੀ,
ਤੇ ਕੋਈ, ਕਹਿੰਦਾ ਦੁੱਧਾਧਾਰੀ,
ਸਾਰਾ ਹੀ, ਜਹਾਨ ਦੱਸਦਾ,
ਓ ਬੱਲੇ ਬੱਲੇ / ਓ ਛਾਵਾ ਛਾਵਾ,
ਗੁਫ਼ਾ ਦੇ ਵਿੱਚ, ਰੱਬ ਵੱਸਦਾ ll
ਓਹ ਸ਼ਿਵ ਜੀ ਦੀ, ਅੱਖ ਦਾ ਤਾਰਾ,
“ਲੱਛਮੀ, ਮਾਂ ਦਾ ਜ਼ਾਇਆ” l ( ਭਗਤੋ )
ਜੂਨਾਂ ਗੜ੍ਹ ਵਿੱਚ, ਪ੍ਰਗਟ ਹੋ ਕੇ,
“ਆਪਣਾ, ਨੂਰ ਖ਼ਿਲਾਇਆ” ll ( ਭਗਤੋ )
ਜੇਹੜਾ, ਬਾਬਾ ਜੀ ਨੂੰ ਚਾਹਵੇ,
ਓਹਨੂੰ, ਦੁੱਖ ਕੋਈ ਨਾ ਆਵੇ,
ਓਹ, ਓਹਦੇ ਦਰੋਂ, ਆਵੇ ਹੱਸਦਾ,
ਓ ਬੱਲੇ ਬੱਲੇ / ਓ ਛਾਵਾ ਛਾਵਾ,
ਗੁਫ਼ਾ ਦੇ ਵਿੱਚ, ਰੱਬ ਵੱਸਦਾ ll
ਦਿਤਾਤਾਰਾ ਜੀ ਨੂੰ, ਗੁਰੂ ਬਣਾ ਕੇ,
“ਸ਼ਾਹ, ਤਲਾਈਆਂ ਆਇਆ” l ( ਭਗਤੋ )
ਮਾਂ ਰਤਨੋ ਦਾ, ਪੁੱਤਰ ਬਣ ਕੇ,
“ਗਊਆਂ, ਨੂੰ ਚਰਵਾਇਆ” ll ( ਭਗਤੋ )
ਓਹਨੂੰ, ਪੂਜਣ ਲੋਕੀਂ ਸਾਰੇ,
ਜਾਵਾਂ, ਸ਼ਕਤੀ ਤੋਂ ਬਲਿਹਾਰੇ,
ਦੀਵਾਨਾ, ਮੈਂ ਵੀ, ਓਹਦੇ ਜੱਸ ਦਾ,
ਓ ਬੱਲੇ ਬੱਲੇ / ਓ ਛਾਵਾ ਛਾਵਾ,
ਗੁਫ਼ਾ ਦੇ ਵਿੱਚ, ਰੱਬ ਵੱਸਦਾ ll
ਸ਼ਿਵ ਸ਼ੰਕਰ ਦੀ, ਪੂਜਾ ਕਰਕੇ,
“ਵੱਡਾ, ਰੁਤਬਾ ਪਾਇਆ” l ( ਭਗਤੋ )
ਤਾਹੀਓਂ, ਗੋਰਖ ਦੇ ਘੇਰੇ ਚੋਂ,
“ਮਾਰ, ਉੱਡਾਰੀ ਆਇਆ” ll ( ਭਗਤੋ )
ਪਰਬਤ, ਧੌਲਗਿਰੀ ਤੇ ਆ ਕੇ,
ਬਹਿ ਗਿਆ, ਗੁਫ਼ਾ ‘ਚ ਆਸਣ ਲਾ ਕੇ,
ਜੋ, ਭੇਦ, ਜਾਣੇ ਨੱਸ ਨੱਸ ਦਾ,
ਓ ਬੱਲੇ ਬੱਲੇ / ਓ ਛਾਵਾ ਛਾਵਾ,
ਗੁਫ਼ਾ ਦੇ ਵਿੱਚ, ਰੱਬ ਵੱਸਦਾ ll
ਓਹ ਦਰ ਐਸਾ, ਘਰ ਹੈ ਭਗਤੋ,
“ਜੋ, ਸਭਨਾਂ ਲਈ ਖੁੱਲ੍ਹਾ” l ( ਭਗਤੋ )
ਤਾਹੀਓਂ ਉਸ ਦੀ ਮਹਿਮਾ ਗਾਉਂਦਾ,
“ਸਰਹਾਲੇ ਦਾ ਘੁੱਲ੍ਹਾ” l ( ਭਗਤੋ )
ਓਹਦੀ, ਜੈ ਜੈਕਾਰ ਬੁਲਾਈਏ,
ਸਾਰੇ, ਮੂੰਹ ਮੰਗੇ ਫ਼ਲ ਪਾਈਏ,
ਏਹਦੇ ‘ਚ, ਸਾਡਾ, ਕੀ ਘੱਸਦਾ,
ਓ ਬੱਲੇ ਬੱਲੇ / ਓ ਛਾਵਾ ਛਾਵਾ,
ਗੁਫ਼ਾ ਦੇ ਵਿੱਚ, ਰੱਬ ਵੱਸਦਾ ll

मैं रोहन पंडित, एक श्रद्धालु और हरिद्वार के एक शिव मंदिर में पुजारी हूँ। मैं भक्तों को आरती, मंत्र, चालीसा, स्तोत्र और भजनों की विस्तृत जानकारी अपने वेबसाइट के माध्यम से प्रदान करता हूँ, साथ ही उन्हें पीडीएफ में उपलब्ध कराता हूँ। View Profile