ਚਿਮਟਾ ਪੌਣਾਹਾਰੀ ਦਾ | Chimta Pounahari Da

ਚਿਮਟਾ ਪੌਣਾਹਾਰੀ ਦਾ

ਚਿਮਟਾ, ਪੌਣਾਹਾਰੀ ਦਾ,
ਚਿਮਟਾ, ਦੁੱਧਾਧਾਰੀ ਦਾ ll

ਵੱਜੇ ਚਿਮਟਾ, ਬਾਬਾ ਜੀ ਪੌਣਾਹਾਰੀ ਦਾ l
ਵੱਜੇ ਚਿਮਟਾ, ਬਾਬਾ ਜੀ ਦੁੱਧਾਧਾਰੀ ਦਾ l
ਚਿਮਟਾ, ਪੌਣਾਹਾਰੀ ਦਾ ਜੀ, ਚਿਮਟਾ ਦੁੱਧਾਧਾਰੀ ਦਾ l
ਵੱਜੇ ਚਿਮਟਾ,ਜੈ ਬਾਬੇ ਦੀ ll, ਬਾਬਾ ਜੀ,

ਇਸ, ਚਿਮਟੇ ਦੀ, ਰਮਜ਼ ਹੈ ਗਹਿਰੀ l
ਦੇਖ ਕੇ, ਇਸ ਨੂੰ, ਕੰਬਦੇ ਵੈਰੀ ll
ਪੈਲਾਂ, ਪਾਉਂਦੇ, ਮੋਰ ਕਲਹਿਰੀ,
ਵੱਜੇ ਚਿਮਟਾ, ਬਾਬਾ ਜੀ,

ਇਸ, ਚਿਮਟੇ ਨੇ, ਲੀਲਾ ਰਚਾਈ l
ਲੱਸੀ, ਰੋਟੀ, ਕੱਢ ਦਿਖਾਈ ll
ਦੇਖਦੀ, ਰਹਿ ਗਈ, ਰਤਨੋ ਮਾਈ,
ਵੱਜੇ ਚਿਮਟਾ, ਬਾਬਾ ਜੀ,

ਇਸ, ਚਿਮਟੇ ਦੀ, ਅਜ਼ਬ ਹੈ ਮਾਇਆ l
ਗੋਰਖ, ਨਾਥ ਨੂੰ, ਇਸਨੇ ਹਰਾਇਆ ll
ਇਸ ਦਾ, ਭੇਤ, ਕਿਸੇ ਨਾ ਪਾਇਆ,
ਵੱਜੇ ਚਿਮਟਾ, ਬਾਬਾ ਜੀ,

ਚਿਮਟਾ, ਵੱਜਿਆ, ਗਰੂਣਾ ਝਾੜ੍ਹੀ l
ਕੀਤੀ, ਨਾਥ ਨੇ, ਮੋਰ ਸਵਾਰੀ ll
ਸੋਹਣੀ, ਬਣਿਆ, ਓਹਦਾ ਪੁਜਾਰੀ,
ਵੱਜੇ ਚਿਮਟਾ, ਬਾਬਾ ਜੀ,

Leave a comment