ਕਿੰਨਾ ਸੋਹਣਾ ਲੱਗਦਾ ਬੈਠਾ ਮੋਰ ਦੀ ਸਵਾਰੀ | Kinna Sohna Lagda Baitha Mor Di Swari

ਕਿੰਨਾ ਸੋਹਣਾ ਲੱਗਦਾ ਬੈਠਾ ਮੋਰ ਦੀ ਸਵਾਰੀ

ਹੱਥ ਵਿੱਚ ਚਿਮਟਾ, ਬਗ਼ਲ ‘ਚ ਝੋਲੀ,
ਬਾਲਕ ਹੈ ਬ੍ਰਹਮਚਾਰੀ ll
ਕਿੰਨਾ, ਸੋਹਣਾ ਲੱਗਦਾ, ਬੈਠਾ ਮੋਰ ਦੀ ਸਵਾਰੀ ll

ਭਗਤਾਂ, ਨੂੰ ਹੈ, ਤਾਰਨ ਆਇਆ ll
ਦੁੱਖੜੇ, ਸਭ ਦੇ, ਹਾਰਨ ਆਇਆ ll
ਦੁਖੀਆਂ ਦੇ ਹੈ, ਦੁੱਖੜੇ ਹਰਦਾ, ਕਲਯੁੱਗ ਦਾ ਅਵਤਾਰੀ,,,
ਕਿੰਨਾ, ਸੋਹਣਾ ਲੱਗਦਾ, ਬੈਠਾ ਮੋਰ ਦੀ ਸਵਾਰੀ ll

ਮੁੱਖੜਾ, ਏਹਦਾ, ਭੋਲ਼ਾ ਭਾਲਾ ll
ਮਸਤਕ, ਦਾ ਹੈ, ਤੇਜ਼ ਨਿਰਾਲਾ ll
ਮਾਂ ਰਤਨੋ ਦੀਆਂ, ਗਊਆਂ ਚਾਰੇ, ਦੇਖੇ ਦੁਨੀਆਂ ਸਾਰੀ,,,
ਕਿੰਨਾ, ਸੋਹਣਾ ਲੱਗਦਾ, ਬੈਠਾ ਮੋਰ ਦੀ ਸਵਾਰੀ ll

ਬੈਠੇ, ਬਾਬਾ ਜੀ, ਆਸਣ ਲਾ ਕੇ ll
ਭਗਤਾਂ, ਨੂੰ ਹੈ, ਨਾਲ ਬਿਠਾ ਕੇ ll
ਦਰ ਤੇਰੇ ਤੇ, ਮਹਿਮਾ ਗਾਉਂਦੇ, ਬਣ ਕੇ ਤੇਰੇ ਪੁਜਾਰੀ,,,
ਕਿੰਨਾ, ਸੋਹਣਾ ਲੱਗਦਾ, ਬੈਠਾ ਮੋਰ ਦੀ ਸਵਾਰੀ ll

Leave a comment