ਬਾਬਾ ਜੀ ਦਾ ਮੇਲਾ ਆ ਗਿਆ | Baba Ji Da Mela Aa Gaya

ਬਾਬਾ ਜੀ ਦਾ ਮੇਲਾ ਆ ਗਿਆ

ਧੁਨ- ਨੀ ਮੈਂ ਦੁੱਧ ਕਾਹੇ ਨਾਲ ਰਿੜ੍ਹਕਾਂ
ਅਸੀਂ, ਬਾਬਾ ਜੀ ਦੀ, ਗੁਫ਼ਾ ਉੱਤੇ ਜਾਣਾ,
ਚੇਤ ਦਾ, ਮਹੀਨਾ ਆ ਗਿਆ l
ਅਸੀਂ, ਬਾਬਾ ਜੀ ਦੇ, ਮੰਦਿਰਾਂ ਨੂੰ ਜਾਣਾ,
ਬਾਬਾ ਜੀ ਦਾ, ਮੇਲਾ ਆ ਗਿਆ ll
ਆ ਗਿਆ ਜੀ, ਆ ਗਿਆ
( ਚੇਤ ਮਹੀਨਾ, ਆ ਗਿਆ )
ਆ ਗਿਆ ਜੀ, ਆ ਗਿਆ
( ਬਾਬੇ ਦਾ, ਮੇਲਾ ਆ ਗਿਆ )
ਆ ਗਿਆ ਜੀ, ਆ ਗਿਆ
( ਜੋਗੀ ਦਾ ਚਾਲਾ, ਆ ਗਿਆ )
ਆ ਗਿਆ ਜੀ, ਆ ਗਿਆ
( ਚੇਤ ਮਹੀਨਾ, ਆ ਗਿਆ )
ਸੁੱਖਾਂ, ਸੁੱਖੀਆਂ ਏਂ, ਰੋਟ ਚੜ੍ਹਾਉਣਾ,
ਚੇਤ ਦਾ, ਮਹੀਨਾ ਆ ਗਿਆ
ਅਸੀਂ, ਬਾਬਾ ਜੀ ਦੀ l

ਚੇਤ ਦਾ, ਮਹੀਨਾ ਮਸਾਂ, ਸਾਲ ਬਾਅਦ ਆਇਆ ਏ l
ਬਾਬਾ ਜੀ ਨੇ, ਭਗਤਾਂ ਨੂੰ, ਆਪ ਹੀ ਬੁਲਾਇਆ ਏ ll
ਹਾਲ, ਦਿਲ ਵਾਲਾ, ਜੋਗੀ ਨੂੰ ਸੁਣਾਉਣਾ,
ਚੇਤ ਦਾ, ਮਹੀਨਾ ਆ ਗਿਆ,
ਅਸੀਂ, ਬਾਬਾ ਜੀ ਦੀ l

ਬੱਸਾਂ, ਗੱਡੀਆਂ ‘ਚ ਸੰਗ, ਜੋਗੀ ਦਰ ਜਾਂਦੇ ਨੇ l
ਬੋਲਦੇ, ਜੈਕਾਰੇ ਭੇਟਾਂ, ਉੱਚੀ ਉੱਚੀ ਗਾਉਂਦੇ ਨੇ ll
ਬਾਂਹੋ, ਫੜ੍ਹ ਸਾਨੂੰ, ਜੋਗੀ ਨੇ ਲੰਘਾਉਣਾ,
ਚੇਤ ਦਾ, ਮਹੀਨਾ ਆ ਗਿਆ,
ਅਸੀਂ, ਬਾਬਾ ਜੀ ਦੀ l

ਸ਼ਾਹ ਤਲਾਈਆਂ, ਮੰਦਿਰਾਂ ‘ਚ, ਮੱਥਾ ਪਹਿਲਾਂ ਟੇਕਣਾ l
ਰਤਨੋ ਦਾ, ਘਰ ਜਿੱਥੇ, ਓਹ ਵੀ ਅਸੀਂ ਦੇਖਣਾ ll
ਧੂਣਾ, ਚਰਨ, ਗੰਗਾ ਦੇ ਉੱਤੇ ਲਾਉਣਾ,
ਚੇਤ ਦਾ, ਮਹੀਨਾ ਆ ਗਿਆ,
ਅਸੀਂ, ਬਾਬਾ ਜੀ ਦੀ l

ਸੋਹਣੇ ਸੋਹਣੇ, ਝੰਡੇ ਜਾ ਕੇ, ਗੁਫ਼ਾ ਤੇ ਚੜ੍ਹਾਉਣੇ ਆਂ l
ਪੌਣਾਹਾਰੀ, ਬਾਬਾ ਜੀ ਦੇ, ਦਰਸ਼ਨ ਪਾਉਣੇ ਆਂ ll
ਸੋਹਣੀ, ਪੱਟੀ ਵਾਲੇ ਨੇ ਹੈ, ਜੱਸ ਗਾਉਣਾ,
ਚੇਤ ਦਾ, ਮਹੀਨਾ ਆ ਗਿਆ,
ਅਸੀਂ, ਬਾਬਾ ਜੀ ਦੀ l

Leave a comment