ਜੋਗੀ ਕਹਿੰਦਾ ਮੈਂ ਤਾਂ ਮੁੰਦਰਾਂ ਨਹੀਂ ਪਾਉਣੀਆਂ | Jogi Kehnda Main Ta Mundran Nahin Pauniya

ਜੋਗੀ ਕਹਿੰਦਾ ਮੈਂ ਤਾਂ ਮੁੰਦਰਾਂ ਨਹੀਂ ਪਾਉਣੀਆਂ

ਧੁਨ- ਕੱਚੇ ਤੰਦਾਂ ਦੀਆਂ ਅੱਜ ਕੱਲ ਯਾਰੀਆਂ
ਗੱਲਾਂ ਗੋਰਖ ਨੇ, ਕੀਤੀਆਂ ਸੀ ਮਾੜ੍ਹੀਆਂ ll,
ਜੋਗੀ ਕਹਿੰਦਾ ਮੈਂ ਤਾਂ, ਮੁੰਦਰਾਂ ਨਹੀਂ ਪਾਉਣੀਆਂ ll
ਲਾਈਆਂ ਬਾਬਾ ਜੀ ਨੇ, ਮੋਰ ਤੇ ਉੱਡਾਰੀਆਂ ll,

ਜੋਗੀ ਕਹਿੰਦਾ ਮੈਂ ਤਾਂ, ਮੁੰਦਰਾਂ ਨਹੀਂ ਪਾਉਣੀਆਂ ll

ਪਹਿਲਾਂ, ਸ਼ਕਤੀ ਓਹਦੀ ਨੂੰ, ਅਪਣਾਇਆ ਸੀ ਹੋ,
“ਜੋਗੀ, ਦੁੱਧ ਨਾਲ, ਗੋਰਖ ਰਜਾਇਆ ਸੀ” ll
ਲਾਈਆਂ ਗੋਰਖ ਨੇ, ਸ਼ਕਤੀਆਂ ਸਾਰੀਆਂ,
ਲਾਈਆਂ ਗੋਰਖ ਨੇ,
ਲਾਈਆਂ ਗੋਰਖ ਨੇ, ਸ਼ਕਤੀਆਂ ਸਾਰੀਆਂ,
ਜੋਗੀ ਕਹਿੰਦਾ ਮੈਂ ਤਾਂ, ਮੁੰਦਰਾਂ ਨਹੀਂ ll ਪਾਉਣੀਆਂ,
ਗੱਲਾਂ ਗੋਰਖ ਨੇ, ਕੀਤੀਆਂ,

ਘੇਰਾ, ਗੋਰਖ ਦੀ ਮੰਡਲੀ ਨੇ, ਪਾ ਲਿਆ ਹੋ
“ਕੰਨ, ਪਾੜ੍ਹ ਬਾਬਾ ਜੀ ਨੂੰ, ਆਪਣਾ ਲਿਆ” ll
ਕੀਤੇ ਜ਼ੁਲਮ ਸੀ, ਦੇਖੋ ਹੰਕਾਰੀਆਂ, ਕੀਤੇ ਜ਼ੁਲਮ ਸੀ,
ਕੀਤੇ ਜ਼ੁਲਮ ਸੀ, ਦੇਖੋ ਹੰਕਾਰੀਆਂ,
ਜੋਗੀ ਕਹਿੰਦਾ ਮੈਂ ਤਾਂ, ਮੁੰਦਰਾਂ ਨਹੀਂ ll ਪਾਉਣੀਆਂ,
ਗੱਲਾਂ ਗੋਰਖ ਨੇ, ਕੀਤੀਆਂ,

ਜੋਗੀ, ਓਸ ਵੇਲੇ, ਸ਼ਿਵਾ ਨੂੰ ਸੀ ਸੱਦਿਆ ਹੋ
“ਦੁੱਧ, ਕੰਨਾਂ ਵਿੱਚੋਂ, ਖੂਨ ਦੀ ਥਾਂ ਵੱਗਿਆ” ll
ਲਾਊ ਅੰਬਰਾਂ ਦੇ, ਵਿੱਚ ਓਹ ਉੱਡਾਰੀਆਂ,
ਲਾਊ ਅੰਬਰਾਂ ਦੇ,
ਲਾਊ ਅੰਬਰਾਂ ਦੇ, ਵਿੱਚ ਓਹ ਉੱਡਾਰੀਆਂ,
ਜੋਗੀ, ਕਹਿੰਦਾ ਮੈਂ ਤਾਂ, ਮੁੰਦਰਾਂ ਨਹੀਂ ll ਪਾਉਣੀਆਂ,
ਗੱਲਾਂ ਗੋਰਖ ਨੇ, ਕੀਤੀਆਂ,

ਆਖ਼ਿਰ ਦੇ ਵਿੱਚ, ਨਾਥ ਮੇਰੇ ਨੇ, ਕੀਤੀ ਮੋਰ ਸਵਾਰੀ,
ਗੋਰਖ ਦੇ, ਘੇਰੇ ਚੋ ਉੱਡਿਆ, ਦੇਖੇ ਦੁਨੀਆਂ ਸਾਰੀ,
ਪੌਣਾਹਾਰੀ ਨੇ, ਲਈ ਜਦੋਂ ਉੱਡਾਰੀ ll,
ਪੌਣਾਹਾਰੀ ਨੇ,

ਰਾਜਾ ਭਰਥਰੀ, ਗੋਰਖ ਨੇ ਘੱਲਿਆ ਹੋ,
“ਕਹਿੰਦਾ, ਲੱਭ ਕੇ, ਲਿਆ ਓਹਨੂੰ ਬੱਲਿਆ” ll
ਸੋਹਣੀ ਪੱਟੀ ਵਾਲੇ, ਸੱਚੀਆਂ ਉਚਾਰੀਆਂ,
ਸੋਹਣੀ ਪੱਟੀ ਵਾਲੇ,
ਸੋਹਣੀ ਪੱਟੀ ਵਾਲੇ, ਸੱਚੀਆਂ ਉਚਾਰੀਆਂ,
ਜੋਗੀ, ਕਹਿੰਦਾ ਮੈਂ ਤਾਂ, ਮੁੰਦਰਾਂ ਨਹੀਂ ll ਪਾਉਣੀਆਂ,
ਗੱਲਾਂ ਗੋਰਖ ਨੇ, ਕੀਤੀਆਂ
l

Leave a comment